Sikh Vichardhara

Sikh Vichardhara Contact information, map and directions, contact form, opening hours, services, ratings, photos, videos and announcements from Sikh Vichardhara, Religious organisation, Amritsar.

25/02/2026

"ਕੇਂਦਰ ਸਰਕਾਰ ਕਹਿੰਦੀ ਆਪਣੇ ਬੰਦੀ ਸਿੰਘ ਲੈ ਜਾਓ"
ਪੰਜਾਬ ਸਰਕਾਰ ਭਾਈ ਹਵਾਰਾ ਨੂੰ ਲੈਕੇ ਨਹੀਂ ਆ ਰਹੀ - ਯੋਗਰਾਜ

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ਧੰਨ ਧੰਨ ਵੱਡੇ ਸਾਹਿਬਜ਼ਾਦੇਬਾਬਾ ਅਜੀਤ ਸਿੰਘ ਜੀਦੇ ਜਨਮ ਦਿਹਾੜੇ ਦੀਆਂ ਸਮੂਹ ...
11/02/2026

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥

ਧੰਨ ਧੰਨ ਵੱਡੇ ਸਾਹਿਬਜ਼ਾਦੇ
ਬਾਬਾ ਅਜੀਤ ਸਿੰਘ ਜੀ
ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। 🙏✨

ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 1687 ਈਸਵੀ ਨੂੰ ਪਾਉਂਟਾ ਸਾਹਿਬ ਵਿਖੇ ਹੋਇਆ। ਬਚਪਨ ਤੋਂ ਹੀ ਬਹਾਦਰੀ, ਨਿਡਰਤਾ ਅਤੇ ਗੁਰਸਿੱਖੀ ਦੇ ਗੁਣਾਂ ਨਾਲ ਭਰਪੂਰ ਸਨ। 1704 ਈਸਵੀ ਦੇ ਸਾਕਾ ਚਮਕੌਰ ਸਾਹਿਬ ਵਿੱਚ, ਕੇਵਲ 17 ਸਾਲ ਦੀ ਉਮਰ ਵਿੱਚ, ਆਪ ਜੀ ਨੇ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹਾਦਤ ਸਿੱਖ ਕੌਮ ਲਈ ਸਦਾ ਪ੍ਰੇਰਣਾ ਸਰੋਤ ਹੈ—ਨਿਡਰਤਾ, ਅਡੋਲਤਾ ਅਤੇ ਸੱਚ ਦੇ ਮਾਰਗ ‘ਤੇ ਡਟੇ ਰਹਿਣ ਦੀ ਜੀਵੰਤ ਮਿਸਾਲ।

🌐 www.sikhvichardhara.com





ਜਿਨ ਭੈ ਅਦਬ ਨਾ ਬਾਣੀ ਧਾਰਾ ॥ਜਾਨੋ ਸੋ ਸਿਖ ਨਹੀ ਹਮਾਰਾ ॥ਪਾਤਸ਼ਾਹੀ ਸੱਤਵੀ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀਦੇ ਪ੍ਰਕਾਸ਼ ਦਿਹਾੜੇ ਦੀ ਆਪ ...
31/01/2026

ਜਿਨ ਭੈ ਅਦਬ ਨਾ ਬਾਣੀ ਧਾਰਾ ॥
ਜਾਨੋ ਸੋ ਸਿਖ ਨਹੀ ਹਮਾਰਾ ॥

ਪਾਤਸ਼ਾਹੀ ਸੱਤਵੀ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ
ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਭ ਨੂੰ ਲੱਖ-ਲੱਖ ਵਧਾਈਆਂ। 🙏

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ 1630 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। ਗੁਰੂ ਸਾਹਿਬ ਜੀ ਬੜੇ ਦਇਆਵਾਨ, ਨਿਮਰ ਅਤੇ ਪ੍ਰਕਿਰਤੀ ਪ੍ਰੇਮੀ ਸਨ। ਉਹਨਾਂ ਨੇ ਮਨੁੱਖਤਾ ਦੀ ਸੇਵਾ, ਦਵਾਈਆਂ ਅਤੇ ਇਲਾਜ ਲਈ ਵੱਡਾ ਬਾਗ ਅਤੇ ਦਵਾਖਾਨਾ ਬਣਾਇਆ, ਜਿੱਥੇ ਹਰ ਧਰਮ ਦੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਸੀ।
ਆਪ ਜੀ ਨੇ ਸਿੱਖੀ ਨੂੰ ਪ੍ਰੇਮ, ਸੇਵਾ, ਨਿਮਰਤਾ ਅਤੇ ਗੁਰਬਾਣੀ ਨਾਲ ਜੋੜ ਕੇ ਅੱਗੇ ਵਧਾਇਆ ਅਤੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ। ਗੁਰੂ ਸਾਹਿਬ ਜੀ ਦੀ ਜੀਵਨ ਲੀਲਾ ਸਾਨੂੰ ਦਇਆ, ਸੇਵਾ ਅਤੇ ਸੰਤੁਲਿਤ ਜੀਵਨ ਜੀਉਣ ਦੀ ਸਿੱਖਿਆ ਦਿੰਦੀ ਹੈ।

🌐 www.sikhvichardhara.com


ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ਇਤੁ ਮਾਰਗਿ ਪੈਰੁ ਧਰੀਜੈ ॥ਸਿਰੁ ਦੀਜੈ ਕਾਣਿ ਨ ਕੀਜੈ ॥ਕੌਮ ਦੀ ਅਣਖ਼, ਗੈਰਤ ਅਤੇ ਗੁਰ...
27/01/2026

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥

ਕੌਮ ਦੀ ਅਣਖ਼, ਗੈਰਤ ਅਤੇ ਗੁਰਸਿੱਖੀ ਮਰਯਾਦਾ ਲਈ ਸੀਸ ਤਲੀ ‘ਤੇ ਧਰ ਕੇ ਝੂਜਣ ਵਾਲੇ ਮਹਾਨ ਸੂਰਮੇ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। 🙏

ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ. ਨੂੰ ਪਿੰਡ ਪਹੂਵਿੰਡ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਮੁੱਖ ਸਿੱਖ, ਵਿਦਵਾਨ ਅਤੇ ਯੋਧੇ ਸਨ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਗੁਰਬਾਣੀ ਦੇ ਮਹਾਨ ਗਿਆਨੀ ਸਨ।

1739–1757 ਦੇ ਸਮੇਂ ਮੁਗਲ ਜ਼ਾਲਮਾਂ ਵੱਲੋਂ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ। ਜਦੋਂ ਇਹ ਖ਼ਬਰ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਅਰਦਾਸ ਕਰਕੇ ਸੰਕਲਪ ਲਿਆ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸੀਸ ਭੇਟ ਕਰਾਂਗੇ ਜਾਂ ਜਿੱਤ ਹਾਸਲ ਕਰਾਂਗੇ।

11 ਨਵੰਬਰ 1757 ਨੂੰ ਗੋਹਲਵੜ ਦੇ ਮੈਦਾਨ ਵਿੱਚ ਭਿਆਨਕ ਜੰਗ ਹੋਈ। ਜੰਗ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ, ਪਰ ਗੁਰਸਿੱਖੀ ਸ਼ਰਧਾ ਅਨੁਸਾਰ ਉਹ ਸੀਸ ਹੱਥ ਵਿੱਚ ਫੜ ਕੇ ਲੜਦੇ ਹੋਏ ਦਰਬਾਰ ਸਾਹਿਬ ਦੀ ਪਰਿਕਰਮਾ ਤੱਕ ਪਹੁੰਚੇ ਅਤੇ ਉਥੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸ਼ਹਾਦਤ ਸਿੱਖ ਇਤਿਹਾਸ ਵਿੱਚ ਅਡੋਲ ਆਸਥਾ, ਬੇਮਿਸਾਲ ਬਹਾਦਰੀ ਅਤੇ ਧਰਮ ਲਈ ਸਰਬੰਸ ਵਾਰਨ ਦੀ ਅਮਰ ਮਿਸਾਲ ਹੈ।

ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਧਰਮ, ਸੱਚ ਅਤੇ ਅਣਖ਼ ਲਈ ਸੀਸ ਵੀ ਕੁਰਬਾਨ ਕਰਨਾ ਹੀ ਸਿੱਖੀ ਦੀ ਅਸਲ ਪਛਾਣ ਹੈ।

🌐 www.sikhvichardhara.com






ਨਾਨਕ ਤਿਨਾ ਬਸੰਤੁ ਹੈ ਜਿਨ੍ਹ ਘਰਿ ਵਸਿਆ ਕੰਤੁ ॥ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ, ਅੰਮ੍ਰਿ...
23/01/2026

ਨਾਨਕ ਤਿਨਾ ਬਸੰਤੁ ਹੈ ਜਿਨ੍ਹ ਘਰਿ ਵਸਿਆ ਕੰਤੁ ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥

ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ, ਅੰਮ੍ਰਿਤਸਰ
ਬਸੰਤ ਪੰਚਮੀ ਦੇ ਪਾਵਨ ਦਿਹਾੜੇ ‘ਤੇ ਲੱਗਣ ਵਾਲੇ ਇਤਿਹਾਸਕ ਮੇਲੇ ਦੀਆਂ ਸਮੂਹ ਸੰਗਤਾਂ ਨੂੰ
ਲੱਖ-ਲੱਖ ਵਧਾਈਆਂ 🌼

ਬਸੰਤ ਪੰਚਮੀ ਸਿੱਖ ਧਰਮ ਵਿੱਚ ਖੁਸ਼ੀ, ਨਵੀਂ ਸ਼ੁਰੂਆਤ ਅਤੇ ਆਤਮਕ ਨਵਜਾਗ੍ਰਿਤੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸ ਦਿਹਾੜੇ ਨੂੰ ਖ਼ਾਸ ਕਰਕੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜਿਨ੍ਹਾਂ ਦੇ ਸਮੇਂ ਤੋਂ ਬਸੰਤ ਰਾਗ ਵਿੱਚ ਕੀਰਤਨ ਦੀ ਪਰੰਪਰਾ ਚੱਲੀ ਆ ਰਹੀ ਹੈ।

ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਮੇਲਾ ਸਦੀਆਂ ਤੋਂ ਸਿੱਖ ਆਸਥਾ ਅਤੇ ਇਤਿਹਾਸ ਦਾ ਕੇਂਦਰ ਰਿਹਾ ਹੈ। ਇਸ ਮੌਕੇ ਗੁਰਬਾਣੀ ਕੀਰਤਨ, ਕਥਾ-ਵਿਚਾਰ, ਲੰਗਰ ਅਤੇ ਸੇਵਾ ਰਾਹੀਂ ਗੁਰੂ ਸਾਹਿਬ ਨਾਲ ਪ੍ਰੇਮ ਅਤੇ ਭਗਤੀ ਦੀ ਭਾਵਨਾ ਪ੍ਰਗਟ ਕੀਤੀ ਜਾਂਦੀ ਹੈ। ਪੀਲੇ ਰੰਗ ਦੀ ਮਹੱਤਤਾ ਬਸੰਤ ਦੀ ਆਮਦ, ਖੁਸ਼ਹਾਲੀ ਅਤੇ ਆਤਮਕ ਚਾਨਣ ਦਾ ਪ੍ਰਤੀਕ ਹੈ।

ਇਹ ਪਾਵਨ ਮੇਲਾ ਸੰਗਤਾਂ ਨੂੰ ਆਪਸੀ ਪ੍ਰੇਮ, ਏਕਤਾ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦਾ ਹੈ। ਵਾਹਿਗੁਰੂ ਜੀ ਸਭ ‘ਤੇ ਆਪਣੀ ਮੇਹਰ ਬਖ਼ਸ਼ਣ ਅਤੇ ਜੀਵਨ ਵਿੱਚ ਸਦਾ ਬਸੰਤ ਵਰਗੀ ਖੁਸ਼ੀ ਬਣਾਈ ਰੱਖਣ।

🌐 www.sikhvichardhara.com






ਚਾਬੀਆਂ ਦਾ ਮੋਰਚਾਸਿੱਖਾਂ ਦੇ ਸੰਘਰਸ਼ ਭਰੇ ਇਤਿਹਾਸ ਦਾ ਇਕ ਅਮਰ ਤੇ ਯਾਦਗਾਰ ਪੰਨਾ ਹੈ।ਸੰਨ 1921 ਈਸਵੀ ਵਿੱਚ ਬਰਤਾਨਵੀ ਹਕੂਮਤ ਨੇ ਗੁਰਦੁਆਰਿਆਂ ਦੀ...
20/01/2026

ਚਾਬੀਆਂ ਦਾ ਮੋਰਚਾ
ਸਿੱਖਾਂ ਦੇ ਸੰਘਰਸ਼ ਭਰੇ ਇਤਿਹਾਸ ਦਾ ਇਕ ਅਮਰ ਤੇ ਯਾਦਗਾਰ ਪੰਨਾ ਹੈ।

ਸੰਨ 1921 ਈਸਵੀ ਵਿੱਚ ਬਰਤਾਨਵੀ ਹਕੂਮਤ ਨੇ ਗੁਰਦੁਆਰਿਆਂ ਦੀ ਸੰਭਾਲ ਆਪਣੇ ਹੱਥ ਵਿੱਚ ਰੱਖਣ ਲਈ ਸਰਕਾਰੀ ਕੰਟਰੋਲ ਲਾਗੂ ਕੀਤਾ ਹੋਇਆ ਸੀ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਅਤੇ ਹੋਰ ਗੁਰਸਿੱਖ ਆਗੂਆਂ ਦੀ ਅਗਵਾਈ ਹੇਠ ਸਿੱਖ ਕੌਮ ਨੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਪੰਥ ਦੇ ਹੱਥਾਂ ਵਿੱਚ ਲੈਣ ਲਈ ਅਹਿੰਸਕ ਸੰਘਰਸ਼ ਸ਼ੁਰੂ ਕੀਤਾ।

ਇਸ ਸੰਘਰਸ਼ ਦਾ ਕੇਂਦਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਸਨ, ਜੋ ਬਰਤਾਨਵੀ ਡਿਪਟੀ ਕਮਿਸ਼ਨਰ ਕੋਲ ਸਨ। ਸਿੱਖਾਂ ਨੇ ਨਿਡਰਤਾ ਨਾਲ ਗ੍ਰਿਫ਼ਤਾਰੀਆਂ ਦਿੱਤੀਆਂ, ਜ਼ੁਲਮ ਸਹਿਣੇ ਪਰ ਸਿਦਕ ਤੋਂ ਨਹੀਂ ਡੋਲ੍ਹੇ। ਆਖ਼ਰਕਾਰ ਹਕੂਮਤ ਨੂੰ ਝੁਕਣਾ ਪਿਆ ਅਤੇ ਨਵੰਬਰ 1921 ਵਿੱਚ ਚਾਬੀਆਂ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਵਾਪਸ ਸੌਂਪਣੀਆਂ ਪਈਆਂ।

ਚਾਬੀਆਂ ਦਾ ਮੋਰਚਾ ਸਿੱਖ ਕੌਮ ਦੀ ਇਕਤਾ, ਅਡੋਲਤਾ ਅਤੇ ਅਹਿੰਸਕ ਜਿੱਤ ਦਾ ਪ੍ਰਤੀਕ ਹੈ, ਜਿਸ ਨੇ ਸਾਬਤ ਕਰ ਦਿੱਤਾ ਕਿ ਸੱਚੇ ਇਰਾਦਿਆਂ ਅੱਗੇ ਜ਼ੁਲਮ ਵੀ ਹਾਰ ਜਾਂਦਾ ਹੈ।

🌐 www.sikhvichardhara.com





ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ਮਾਘੀ ਦੇ ਪਾਵਨ ਦਿਹਾੜੇ ‘ਤੇਚਾਲੀ ਮੁਕਤਿਆਂ ਦੀ ਅਮਰ...
14/01/2026

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥

ਮਾਘੀ ਦੇ ਪਾਵਨ ਦਿਹਾੜੇ ‘ਤੇ
ਚਾਲੀ ਮੁਕਤਿਆਂ ਦੀ ਅਮਰ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

ਮਾਘੀ ਦਾ ਦਿਹਾੜਾ ਸਿੱਖ ਇਤਿਹਾਸ ਵਿੱਚ ਅਦੁੱਤੀ ਮਹੱਤਵ ਰੱਖਦਾ ਹੈ। ਇਸ ਦਿਨ 1705 ਈਸਵੀ ਨੂੰ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਚਾਲੀ ਸਿੰਘਾਂ ਨੇ ਮੁਗਲ ਫੌਜ ਨਾਲ ਟੱਕਰ ਲੈ ਕੇ ਧਰਮ, ਸੱਚ ਅਤੇ ਆਜ਼ਾਦੀ ਲਈ ਅਪਨੀ ਜਾਨਾਂ ਵਾਰ ਦਿੱਤੀਆਂ। ਪਹਿਲਾਂ ਬੇਦਾਅਵਾ ਲਿਖ ਕੇ ਗੁਰੂ ਸਾਹਿਬ ਤੋਂ ਵਿਛੁੜੇ ਇਹ ਸਿੰਘ, ਮਾਤਾ ਭਾਗ ਕੌਰ ਜੀ ਦੀ ਪ੍ਰੇਰਣਾ ਨਾਲ ਮੁੜ ਗੁਰੂ ਚਰਨਾਂ ਵਿੱਚ ਆਏ ਅਤੇ ਅੰਤਿਮ ਸਾਹ ਤੱਕ ਲੜਦੇ ਰਹੇ।

ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰਸੰਨ ਹੋ ਕੇ ਬੇਦਾਅਵਾ ਫਾੜ ਦਿੱਤਾ ਅਤੇ ਉਨ੍ਹਾਂ ਨੂੰ “ਮੁਕਤੇ” ਦਾ ਦਰਜਾ ਬਖ਼ਸ਼ਿਆ। ਇਹ ਦਿਹਾੜਾ ਸਾਨੂੰ ਸਿਖਾਉਂਦਾ ਹੈ ਕਿ ਪਛਤਾਵਾ ਨਹੀਂ, ਸਗੋਂ ਸਿਦਕ, ਹਿੰਮਤ ਅਤੇ ਸੱਚ ਦੀ ਰਾਹ ‘ਤੇ ਡਟੇ ਰਹਿਣਾ ਹੀ ਅਸਲੀ ਜਿੱਤ ਹੈ।

🌐 www.sikhvichardhara.com


ਲੋਹੜੀ ਦੇ ਪਾਵਨ ਤਿਉਹਾਰ ਦੀਆਂਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ!ਈਸਰ ਆਏ ਦਲਿੱਦਰ ਜਾਏ,ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ…ਇਹ ਤਿਉਹਾਰ ਨਵੀਂ ਆਸ...
13/01/2026

ਲੋਹੜੀ ਦੇ ਪਾਵਨ ਤਿਉਹਾਰ ਦੀਆਂ
ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ!

ਈਸਰ ਆਏ ਦਲਿੱਦਰ ਜਾਏ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ…

ਇਹ ਤਿਉਹਾਰ ਨਵੀਂ ਆਸ, ਖੁਸ਼ਹਾਲੀ,ਭਰਪੂਰ ਫਸਲਾਂ ਅਤੇ ਭਰਾਤਰੀ ਦੀ ਮਿਠਾਸ ਦਾ ਪ੍ਰਤੀਕ ਹੈ। ਵਾਹਿਗੁਰੂ ਜੀ ਕਰੇ ਇਹ ਲੋਹੜੀਤੁਹਾਡੇ ਜੀਵਨ ਵਿੱਚ
ਸੁੱਖ, ਤੇ ਚੜ੍ਹਦੀ ਕਲਾ ਲਿਆਵੇ।

🔥 ਲੋਹੜੀ ਮੁਬਾਰਕ!
🌐 www.sikhvichardhara.com

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਕਲਗੀਧਰ ਦਸਮੇਸ਼ ਪਿਤਾਸ਼੍ਰੀ ...
05/01/2026

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥

ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਕਲਗੀਧਰ ਦਸਮੇਸ਼ ਪਿਤਾ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ 🙏

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈ. ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ। ਆਪ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਜ਼ੁਲਮ ਦੇ ਖ਼ਿਲਾਫ਼ ਅਡੋਲ ਖੜ੍ਹਨ ਦਾ ਰਸਤਾ ਦਿਖਾਇਆ।

ਪੰਜ ਪਿਆਰਿਆਂ ਰਾਹੀਂ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਆਪੇ ਗੁਰੂ ਤੇ ਆਪੇ ਚੇਲਾ ਬਣਨ ਦਾ ਅਦੁੱਤੀ ਇਤਿਹਾਸ ਰਚਿਆ।
ਚਾਰ ਸਾਹਿਬਜ਼ਾਦਿਆਂ ਅਤੇ ਆਪਣੇ ਸਾਰੇ ਪਰਿਵਾਰ ਦੀ ਕੁਰਬਾਨੀ ਦੇ ਕੇ ਧਰਮ ਅਤੇ ਇਨਸਾਫ਼ ਦੀ ਰੱਖਿਆ ਕੀਤੀ।

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਾਨੂੰ ਸਿੱਖਾਉਂਦਾ ਹੈ ਕਿ ਸੱਚ, ਸਿਦਕ, ਬਹਾਦਰੀ ਅਤੇ ਚੜ੍ਹਦੀ ਕਲਾ ਹੀ ਸਿੱਖੀ ਦਾ ਮਾਰਗ ਹੈ।

ਦਸਮੇਸ਼ ਪਿਤਾ ਜੀ ਦੀਆਂ ਬਖ਼ਸ਼ਿਸ਼ਾਂ ਸਦਾ ਖ਼ਾਲਸਾ ਪੰਥ ਉੱਤੇ ਬਣੀਆਂ ਰਹਿਣ 🙏

🌐 www.sikhvichardhara.com


14 ਪੋਹ ਦੀਵਾਨ ਟੋਡਰ ਮੱਲ ਜੀ14 ਪੋਹ 1704 ਈ. ਨੂੰ ਸਿੱਖ ਇਤਿਹਾਸ ਵਿੱਚ ਸੇਵਾ, ਤਿਆਗ ਅਤੇ ਮਨੁੱਖਤਾ ਦੀ ਇੱਕ ਅਮਰ ਮਿਸਾਲ ਕਾਇਮ ਹੋਈ।ਨਵਾਬ ਵਜ਼ੀਰ ...
28/12/2025

14 ਪੋਹ ਦੀਵਾਨ ਟੋਡਰ ਮੱਲ ਜੀ

14 ਪੋਹ 1704 ਈ. ਨੂੰ ਸਿੱਖ ਇਤਿਹਾਸ ਵਿੱਚ ਸੇਵਾ, ਤਿਆਗ ਅਤੇ ਮਨੁੱਖਤਾ ਦੀ ਇੱਕ ਅਮਰ ਮਿਸਾਲ ਕਾਇਮ ਹੋਈ।

ਨਵਾਬ ਵਜ਼ੀਰ ਖ਼ਾਨ ਵੱਲੋਂ ਰੱਖੀ ਗਈ ਬੇਹੱਦ ਨਿਰਦਈ ਸ਼ਰਤ ਅਨੁਸਾਰ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਹੋਣਾ ਸੀ, ਉਸ ਜ਼ਮੀਨ ਨੂੰ ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੇ ਸਿੱਕੇ ਖੜ੍ਹੇ ਕਰਕੇ ਖਰੀਦਿਆ।

ਉਸ ਪਵਿੱਤਰ ਜ਼ਮੀਨ ‘ਤੇ ਦੀਵਾਨ ਟੋਡਰ ਮੱਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਕੇ ਸੱਚੀ ਸੇਵਾ ਅਤੇ ਸਿਦਕ ਦੀ ਅਮਰ ਨਿਸ਼ਾਨੀ ਛੱਡੀ।

ਦੀਵਾਨ ਟੋਡਰ ਮੱਲ ਜੀ ਦੀ ਇਹ ਕੁਰਬਾਨੀ ਸਿੱਖ ਇਤਿਹਾਸ ਵਿੱਚ ਧਰਮ, ਮਨੁੱਖਤਾ ਅਤੇ ਇਨਸਾਫ਼ ਲਈ ਅਟੱਲ ਮਿਸਾਲ ਹੈ।

ਦੀਵਾਨ ਟੋਡਰ ਮੱਲ ਜੀ ਨੂੰ ਕੋਟਿ-ਕੋਟਾਨ ਪ੍ਰਣਾਮ 🙏

🌐 www.sikhvichardhara.com


13 ਪੋਹਸ਼ਹਾਦਤ – ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ13 ਪੋਹ 1704 ਈ. ਨੂੰ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਤੇ ਗੌਰਵਮਈ ਅਧਿਆਇ ਲਿਖਿਆ ਗਿਆ।...
27/12/2025

13 ਪੋਹ
ਸ਼ਹਾਦਤ – ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ

13 ਪੋਹ 1704 ਈ. ਨੂੰ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਤੇ ਗੌਰਵਮਈ ਅਧਿਆਇ ਲਿਖਿਆ ਗਿਆ।

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ (ਉਮਰ 9 ਸਾਲ) ਅਤੇ ਬਾਬਾ ਫਤਿਹ ਸਿੰਘ ਜੀ (ਉਮਰ 6 ਸਾਲ) ਨੂੰ ਧਰਮ ਤੋਂ ਮੁੱਕਰਣ ਲਈ ਕਹਿਆ ਗਿਆ, ਪਰ ਨਿੱਕੀ ਉਮਰ ਵਿੱਚ ਵੀ ਉਹਨਾਂ ਨੇ ਸਿੱਖੀ ਦੀ ਲਾਜ਼ ਰੱਖਦਿਆਂ ਜ਼ਿੰਦਾ ਦੀਵਾਰ ਵਿੱਚ ਚਿਣੇ ਜਾਣਾ ਕਬੂਲ ਕੀਤਾ ਪਰ ਧਰਮ ਨਹੀਂ ਛੱਡਿਆ।

ਇਸੇ ਦਿਨ ਮਾਤਾ ਗੁਜਰੀ ਜੀ ਨੇ ਵੀ ਆਪਣਾ ਸ਼ਰੀਰ ਤਿਆਗ ਕੇ ਸੱਚ ਅਤੇ ਸਬਰ ਦੀ ਅਮਰ ਮਿਸਾਲ ਕਾਇਮ ਕੀਤੀ।

ਇਹ ਸ਼ਹਾਦਤ ਸਿੱਖ ਕੌਮ ਦੀ ਰੂਹ, ਸਿਦਕ, ਹੌਂਸਲੇ ਅਤੇ ਅਟੱਲ ਵਿਸ਼ਵਾਸ ਦੀ ਸਦਾ ਜੀਵੰਤ ਪ੍ਰਤੀਕ ਹੈ।

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਾਵਨ ਸ਼ਹਾਦਤ ਨੂੰ ਕੋਟਿ-ਕੋਟਾਨ ਪ੍ਰਣਾਮ 🙏

🌐 www.sikhvichardhara.com

12 ਪੋਹ ਸੂਬੇ ਦੀ ਕਚਹਿਰੀ12 ਪੋਹ 1704 ਈ. ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸੂਬੇ ਸਰਹਿੰਦ ਦੀ ਕਚ...
26/12/2025

12 ਪੋਹ ਸੂਬੇ ਦੀ ਕਚਹਿਰੀ

12 ਪੋਹ 1704 ਈ. ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸੂਬੇ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।

ਸੂਬੇ ਵੱਲੋਂ ਧਰਮ ਬਦਲਣ ਅਤੇ ਇਸਲਾਮ ਕਬੂਲ ਕਰਨ ਲਈ ਭਾਰੀ ਦਬਾਅ ਬਣਾਇਆ ਗਿਆ, ਪਰ ਨਿੱਕੀ ਉਮਰ ਦੇ ਬਾਵਜੂਦ ਦੋਵੇਂ ਸਾਹਿਬਜ਼ਾਦਿਆਂ ਨੇ ਗੁਰੂ ਘਰ ਦੀ ਸ਼ਾਨ ਅਤੇ ਸਿੱਖੀ ਦੀ ਲਾਜ਼ ਨਿਡਰਤਾ ਨਾਲ ਕਾਇਮ ਰੱਖਦਿਆਂ ਹਰ ਲਾਲਚ ਅਤੇ ਧਮਕੀ ਨੂੰ ਠੁਕਰਾ ਦਿੱਤਾ।

ਇਹ ਕਚਹਿਰੀ ਸਿੱਖ ਇਤਿਹਾਸ ਵਿੱਚ ਅਟੱਲ ਸਿਦਕ, ਅਡਿੱਗ ਵਿਸ਼ਵਾਸ ਅਤੇ ਅਟੁੱਟ ਧਰਮ ਦੀ ਅਮਰ ਮਿਸਾਲ ਹੈ।

🌐 www.sikhvichardhara.com


Address

Amritsar
143001

Alerts

Be the first to know and let us send you an email when Sikh Vichardhara posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikh Vichardhara:

Share