23/04/2026
ਸਾਧ ਸੰਗਤ ਜੀ ਵੇਖੋ ਹਜ਼ੂਰ ਦੀ ਨਿਮਰਤਾ
ਇੱਕ ਕਿਣਕਾ ਮਾਤਰ ਪ੍ਰਮਾਣ
ਜੋ ਵਡਿਆ ਪਾਸੋਂ ਸਰਵਣ ਕੀਤਾ
ਜਦੋ ਮਹਾਰਾਜ ਪ੍ਰਤਾਪ ਸਿੰਘ ਜੀ ਮਹਾਰਾਜ ਜਗਜੀਤ ਸਿੰਘ ਜੀਬਨੁ ਗੁਰਗੱਦੀ ਦੇਣੀ ਸੀ
ਮਹਾਰਾਜ ਪ੍ਰਤਾਪ ਸਿੰਘ ਜੀ ਬਚਨ ਕੀਤਾ ਮਹਾਰਾਜ ਜਗਜੀਤ ਸਿੰਘ ਜੀ ਨੂੰ.. "" ਅਸੀਂ ਸਾਰੀ ਜਿੰਦਗੀ ਕਿਸੇ ਦਾ ਵੀ ਭੈ ਨਈ ਮਨਿਆ ਸਿਵਾਏ ਉਸ ਅਕਾਲਪੁਰਖ ਦਾ.. ਪਰ ਪਤਾ ਨਈ ਕੀ ਗੱਲ ਹੈਂ ਕਿਲ੍ਹੇ ਵਾਲਿਆਂ ਦੀ ਬੰਦਗੀ ਤੋਂ ਸਾਨੂੰ ਬੜਾ ਭੈ ਆਉਂਦਾ ਹੈਂ.. ਤੂੰ ਸੀ ਵੀ ਜੇ ਕੁਛ ਪ੍ਰਾਪਤ ਕਰਨਾ ਹੈਂ ਤਾਂ ਓਹਨਾ ਪਾਸੋਂ ਕਰਨਾ ""
ਸਾਧ ਸੰਗਤ ਜੀ ਮਹਾਰਾਜ ਜਗਜੀਤ ਸਿੰਘ ਜੀ ਸੰਗਤ ਸਮੇਤ ਸ੍ਰੀ ਨੌਸ਼ਹਿਰਾ ਸਾਹਿਬ ਆਇ.. ਮਨ ਚ ਇਹ ਸੀ ਕਿਲ੍ਹੇ ਵਾਲਿਆਂ ਕੋਲ ਜੇੜ੍ਹੀ ਵਸਤ ਹੈਂ ਉਹ ਕਿਤੇ ਸਾਨੂੰ ਮਿਲ ਜਾਏ...
ਜਦੋ ਗਰੀਬ ਨਿਵਾਜ ਜੀ ਜਉ ਪਤਾ ਲਗਾ ਬਾਹਰ ਵੱਡੇ ਘਰੋਂ ਆਇ ਹਨ... ਤਾਂ ਮਹਾਰਾਜ ਜੀ ਸੇਵਾਦਾਰਾਂ ਨੂੰ ਹੁਕਮ ਕੀਤਾ ਇਹਨਾਂ ਨੂੰ ਬਾਹਰ ਬੈਠਾਓ ਉੱਚੀ ਥਾਂ ਪੂਰੇ ਅਦਬ ਨਾਲ ਸੇਵਾ ਪਾਣੀ ਚੰਗੀ ਤਰਾਂ ਕਰਨੀ..ਤੇ ਅਸੀਂ ਥੋੜੇ ਚਿਰ ਚ ਆਉਨੇ ਹਾਂ ...
ਸਾਧ ਸੰਗਤ ਜੀ ਜਦੋ ਮਹਾਰਾਜ ਜੀ ਕੁਝ ਸਮੇਹ ਬਾਅਦ ਬਾਹਰ ਆਏ ਤਾਂ ਮਹਾਰਾਜ ਜੀ ਜਿਥੇ ਸੰਗਤ ਦੇ ਜੋੜੇ ਪਏ ਸਨ ਓਥੇ ਹੀ ਬੈਠ ਗਏ.. ਸਟੇਜ ਤੇ ਬੈਠੇ ਮਹਾਰਾਜ ਜਗਜੀਤ ਸਿੰਘ ਜੀ ਨੇ ਇਸ਼ਾਰੇ ਨਾਲ ਆਪ ਜੀ ਨੂੰ ਉਪਰ ਆਉਣ ਲਯੀ ਕਿਹਾ.. ਮਹਾਰਾਜ ਜੀ ਮਨਾ ਕਰ ਦਿੱਤਾ ਅਤੇ ਆਖਿਆ.. ਓ ਅਸਥਾਨ ਤੁਹਾਡਾ ਹੈਂ.. ਸਾਡਾ ਅਸਥਾਨ ਇਹ ਹੈਂ 🙏🏻..
2 3 ਵਾਰ ਆਖਿਆ ਹਜ਼ੂਰ ਨਾ ਮਨੇ... ਮਹਾਰਾਜ ਜਗਜੀਤ ਸਿੰਘ ਜੀ ਜੋ ਮਨ ਵਿੱਚ ਧਾਰ ਕੇ ਆਇ ਸਨ.. ਜੇੜ੍ਹੀ ਕਿਲ੍ਹੇ ਵਾਲੇ ਮਹਾਰਾਜ ਜੀ ਕੋਲ ਵਸਤ ਹੈਂ ਕਿਤੇ ਓ ਸਾਨੂੰ ਮਿਲ ਜਾਏ... ਸਾਧ ਸੰਗਤ ਜੀ ਮਹਾਰਾਜ ਓਹਨਾ ਨੂੰ ਏਦਾ ਜਵਾਬ ਗੁਪਤ ਹੀ ਦੇ ਦਿੱਤਾ ਭਾਵ...ਸਾਢੇ ਕੋਲ ਜੇੜ੍ਹੀ ਵਸਤ ਹੈ ਉਹ ਸਾਨੂੰ ਸੰਗਤ ਡ ਜੋੜ੍ਹਿਆ ਵਿੱਚੋ ਪ੍ਰਾਪਤ ਹੈਂ.. ਜੇ ਵਸਤ ਲੈਣੀ ਹੈਂ ਤਾਂ ਸੰਗਤ ਡ ਜੋੜਿਆ ਚ ਬੈਠਣਾ ਪਏਗਾ... ਮਹਾਰਾਜ ਜਗਜੀਤ ਸਿੰਘ ਜੀ ਨੂੰ ਓਹਨਾ ਦਾ ਉੱਤਰ ਮਹਾਰਾਜ ਜੀ ਗੁਪਤ ਡ ਦਿੱਤਾ... 🙏🏻🙏🏻🙏🏻🙏🏻
ਸਾਧ ਸੰਗਤ ਜੀ ਘਰ ਡ ਵੱਡੇ ਦਸਦੇ ਹਨ... ਕੀ ਜਦੋ ਅਸੀਂ ਵੀ ਜਾਨਾ ਹਜ਼ੂਰ ਦੇ ਦਰਸ਼ਨਾਂ ਲਯੀ.. ਕਿਸੇ ਦੀ ਹਿੰਮਤ ਹੀ ਨਹੀਂ ਸੀ ਹੁੰਦੀ ਪਾਤਸ਼ਾਹ ਜੀ ਨਾਲ ਸਿੱਧਾ ਬਚਨ ਕੋਈ ਕਰ ਸਕੇ. ਮਹਾਰਾਜ ਜੀ ਦਾ ਤੇਜ ਪ੍ਰਤਾਪ ਹੀ ਐਨਾ ਸੀ 🙏🏻🙏🏻🙏🏻🙏🏻🙏🏻
ਸਾਧ ਸੰਗਤ ਜੀ ਬਚਨ ਚ ਕੋਈ ਫਰਕ ਰਹਿ ਗਿਆ ਹੋਇ ਤਾਂ ਬਖਸ਼ ਦੇਨਾ ਜੀ
ਅਤੇ ਸ਼ੁੱਧ ਕਰ ਕੇ ਸੰਗਤ ਵਿੱਚ ਪੇਸ਼ ਕਰਨਾ ਜੀ 🙏🏻🙏🏻🙏🏻🙏🏻🙏🏻
ਸਾਧ ਸੰਗਤ ਬਕ੍ਸ਼ਨਯੋਗ ਹੈਂ ਬਖਸ਼ ਲਿਆ ਜੇ 🙏🏻🙏🏻🙏🏻🙏🏻