Yousaf Gill Page

Yousaf Gill Page Contact information, map and directions, contact form, opening hours, services, ratings, photos, videos and announcements from Yousaf Gill Page, Jandaila Guru, Amritsar.

21/09/2025
12/05/2025

ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਲਾਮ,ਪਿਆਰੇ ਦੋਸਤੋ ਕੱਲ ਸਵੇਰੇ 9:30 ਵਜੇ ਆਪਣਾ ਮਸੀਹ ਗੀਤ ਰਿਲੀਜ਼ ਹੋ ਰਿਹਾ ਹੈ। "ਨਾਮ ਯਿਸੂ ਦਾ ਜੱਪਣਾ ਏ" ਮੈਂ ਆਸ਼ਾ ਕਰਦਾ ਹਾਂ। ਕਿ ਜਿਸ ਤਰ੍ਹਾਂ ਤੁਸੀਂ ਪਿਛਲੇ ਮਸੀਹ ਗੀਤਾਂ ਨੂੰ ਪਿਆਰ ਦਿੱਤਾ ,ਇਸ ਨੂੰ ਵੀ ਪਿਆਰ ਦਿਓਗੇ ,ਦੁਆ ਕਰਨਾ ਕਿ ਮਸੀਹ ਗੀਤ, ਆਪ ਸਭ ਦੇ ਲਈ ਅਸੀਸ ਦਾ ਕਾਰਨ ਠਹਿਰੇ।।... ਆਮੀਨ...।।

🙏GOD BLESS YOU ALL 🙏

23/04/2025


💖P𝒓𝒂𝒊𝒔𝒆 𝒕𝒉𝒆 𝑳𝒐𝒓𝒅 𝒆𝒗𝒆𝒓𝒚 𝒐𝒏𝒆 💖
Many Many Congratulation Every One .
New Masihi Song "NAAM JESU DA JAPNA AE "By Worshiper Pinder Sona
If You Want To Upload Any Masihi Geet Contact Us
+91 8288880879
𝐬𝐮𝐛𝐬𝐜𝐫𝐢𝐛𝐞 𝐨𝐮𝐫 𝐜𝐡𝐚𝐧𝐧𝐞𝐥 𝐚𝐧𝐝 𝐩𝐫𝐞𝐬𝐬
𝐓𝐡𝐞 𝐛𝐞𝐥𝐥 𝐢𝐜𝐨𝐧. 🛎
https://www.youtube.com/
Thanks For Your Support.
Also Keep Us In Ur Prayers
GOD BLESS YOU.@

☘️ਅੱਜ ਦਾ ਪਵਿੱਤਰ ਵਚਨ☘️
02/09/2024

☘️ਅੱਜ ਦਾ ਪਵਿੱਤਰ ਵਚਨ☘️

13 ਨਹੀਂ 12 ਚੇਲੇ।ਪ੍ਰਭੂ ਯਿਸੂ ਮਸੀਹ ਜੀ ਦੇ ਚੇਲਿਆਂ ਨੂੰ ਪਤਾ ਸੀ ਕਿ ਇਕ ਦਿਨ ਪੰਜਾਬ ਵਿਚੋਂ ਕੁੱਝ ਮੂਰਖ ਉੱਠਣ ਗਏ ਤੇ ਕਹਿਣਗੇ ਕਿ ਯਿਸੂ ਮਸੀਹ ਜ...
22/07/2022

13 ਨਹੀਂ 12 ਚੇਲੇ।

ਪ੍ਰਭੂ ਯਿਸੂ ਮਸੀਹ ਜੀ ਦੇ ਚੇਲਿਆਂ ਨੂੰ ਪਤਾ ਸੀ ਕਿ ਇਕ ਦਿਨ ਪੰਜਾਬ ਵਿਚੋਂ ਕੁੱਝ ਮੂਰਖ ਉੱਠਣ ਗਏ ਤੇ ਕਹਿਣਗੇ ਕਿ ਯਿਸੂ ਮਸੀਹ ਜੀ ਦੇ ਚੇਲੇ ਔਖਿਆਈ ਵੇਲੇ ਭੱਜ ਗਏ ਸੀ ਇਸ ਲਈ ਉਹ ਵਾਪਸ ਆਏ ਤੇ ਸਮੁੱਚੀ ਦੁਨੀਆਂ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਪ੍ਰਚਾਰ ਕੀਤਾ ਤੇ ਮਸੀਹੀਅਤ ਨੂੰ ਦੁਨੀਆਂ ਦੇ ਕੋਨ੍ਹੇ ਕੋਨ੍ਹੇ ਵਿੱਚ ਪਹੁੰਚਾਉਂਦਿਆਂ ਪਰਮੇਸ਼ਰ ਦੇ ਰਾਜ ਲਈ ਸ਼ਹੀਦ ਹੋਏ।

ਪ੍ਰਭੂ ਯਿਸੂ ਮਸੀਹ ਜੀ ਦੇ 13 ਨਹੀਂ ਬਲਕਿ 12 ਚੇਲੇ ਸਨ, 12 ਵਿਚੋਂ 1 ਯਹੂਦਾ ਇਸਕਰਿਯੋਤੀ ਨਾਮਕ ਚੇਲੇ ਨੇ ਉਹਨਾਂ ਨੂੰ ਫੜਵਾਇਆ ਤੇ ਨਾਮੋਸ਼ੀ ਕਾਰਣ ਫਾਹ ਲੈ ਕੇ ਮਰ ਗਿਆ ਤੇ ਬਾਕੀ 11 ਚੇਲੇ ਕਿਵੇਂ ਸ਼ਹੀਦ ਹੋਏ ਉਹ ਹੇਠਾਂ ਦਰਜ਼ ਹਨ। ਯਹੂਦਾ ਦੇ ਥਾਂ ਤੇ ਮੱਥਿਆਸ ਨਾਮਕ ਚੇਲੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਿੰਦਾ ਸਵਰਗ ਜਾਣ ਪਿੱਛੋਂ ਪਰਚੀ ਪਾ ਕੇ 12 ਵਿੱਚ ਚੁਣਿਆ ਗਿਆ।

1-ਯਾਕੂਬ ਦਾ ਹੈਰੋਦੇਸ ਰਾਜਾ ਨੇ 44 ਈਸਵੀ ਵਿਚ ਸਿਰ ਕਲਮ ਕਰ ਕੇ ਸ਼ਹੀਦ ਕੀਤਾ ਸੀ।

2-ਫ਼ਿਲਿੱਪੁਸ ਨੂੰ ਫ਼ਿਰਗਿਆ ਵਿਚ 54 ਈਸਵੀ ਤਸੀਹੇ ਦੇਣ ਪਿੱਛੋਂ ਸਲੀਬ ਤੇ ਚੜ੍ਹਾ ਕੇ ਸ਼ਹੀਦ ਕੀਤਾ ਸੀ।

3-ਮੱਤੀ ਦਾ 60-70 ਈਸਵੀ ਵਿਚਕਾਰ ਸਿਰ ਕਲਮ ਕਰ ਕੇ ਸ਼ਹੀਦ ਕੀਤਾ ਸੀ।

4-ਹਲਫ਼ਈ ਦੇ ਪੁੱਤਰ ਯਾਕੂਬ ਨੂੰ 63 ਈਸਵੀ ਵਿਚ ਪ੍ਰਭੂ ਯਿਸੂ ਮਸੀਹ ਜੀ ਦਾ ਇਨਕਾਰ ਕਰਵਾਉਣ ਲਈ ਹੈਕਲ ਦੇ ਉਪਰ ਲਿਜਾਇਆ ਗਿਆ। ਉਸ ਨੂੰ ਹੈਕਲ ਵਿਚੋਂ ਘਸੀਟ ਕੇ ਬਾਹਰ ਲਿਆਂਦਾ ਗਿਆ ਅਤੇ ਸਿਰ ਵਿਚ ਇਕ ਭਾਰੀ ਵਸਤੂ ਮਾਰ ਕੇ ਸ਼ਹੀਦ ਕੀਤਾ ਗਿਆ।

5-ਪਤਰਸ ਨੂੰ 64 ਈਸਵੀ ਵਿਚ ਸਲੀਬ ਤੇ ਪੁੱਠਾ ਲਟਕਾ ਕੇ ਸ਼ਹੀਦ ਕੀਤਾ ਗਿਆ। ਉਸ ਨੇ ਕਿਹਾ ਕਿ ਮੈਂ ਇਸ ਯੋਗ ਨਹੀਂ ਕਿ ਮੈਨੂੰ ਮੇਰੇ ਪ੍ਰਭੂ ਵਾਂਗ ਸਿੱਧਾ ਸਲੀਬ ਤੇ ਲਟਕਾ ਕੇ ਸ਼ਹੀਦ ਕੀਤਾ ਜਾਏ

6-ਅੰਦ੍ਰਿਯਾਸ ਨੂੰ 70 ਈਸਵੀ ਵਿਚ ਪਤਾਰੇ, ਅਖ਼ਿਆ ਵਿਚ ਜ਼ੈਤਾਨ ਦੇ ਰੁੱਖ ਤੇ ਲਟਕਾ ਕੇ ਸ਼ਹੀਦ ਕੀਤਾ।

7-ਥੋਮਾ ਜੋ ਕਿ ਭਾਰਤ ਵਿਚ ਆਏ ਨੂੰ 70 ਈਸਵੀ ਵਿਚ ਪਿੱਠ ਵਿਚ ਨੇਜ਼ਾ ਮਾਰ ਕੇ ਸ਼ਹੀਦ ਕੀਤਾ।

8-ਬਰਥੁਲਮਈ, ਨਥਨੀਏਲ ਨੂੰ 70 ਈਸਵੀ ਵਿਚ ਸਲੀਬ ਤੇ ਚੜ੍ਹਾ ਕੇ ਸ਼ਹੀਦ ਕੀਤਾ।

9-ਥੱਦਈ ਨੂੰ 70 ਈਸਵੀ ਵਿਚ ਮੈਸੋਪਤਾਮੀਆਂ ਵਿਚ ਪਤਲੀਆਂ ਛਮਕਾਂ ਮਾਰ-ਮਾਰ ਕੇ ਸ਼ਹੀਦ ਕੀਤਾ।

10-ਸ਼ਮਊਨ ਕਨਾਨੀ ਨੂੰ 74 ਈਸਵੀ ਵਿਚ ਸੀਰੀਆ ਦੇ ਗਵਰਨਰ ਵੱਲੋਂ ਸ਼ਹੀਦ ਕੀਤਾ ਗਿਆ।

11-ਮੱਥਿਆਸ ਨੂੰ 70 ਈਸਵੀ ਵਿਚ ਸਲੀਬ ਤੇ ਚੜ੍ਹਾ ਕੇ ਪੱਥਰ ਮਾਰ ਕੇ ਸ਼ਹੀਦ ਕੀਤਾ।

12-ਯੂਹੰਨਾ ਨੂੰ ਉਬਲਦੇ ਹੋਏ ਤੇਲ ਦੇ ਕੜ੍ਹਾਹੇ ਵਿਚ ਪਾਇਆ ਗਿਆ ਪਰ ਉਸ ਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਬਚਾ ਲਿਆ।
ਧੰਨਵਾਦ।

ਨੋਟ-ਬਾਕੀ ਜਿੰਨੂ ਜ਼ਿਆਦਾ ਜਾਣਕਾਰੀ ਚਾਹੀਦੀ ਹੋਈ ਤਾਂ ਮੋਸਟ ਵੈਲਕਮ। ਵੈਸੇ ਇਹ ਬਹਿਸ ਦਾ ਹਿੱਸਾ ਨਹੀਂ ਹੈ, ਹਾਂ ਜੇ ਦੋ ਭਾਈਚਾਰਿਆਂ ਵਿੱਚ ਫੁੱਟ ਪਾਈ ਜਾਣੀ ਤਾਂ ਲੱਗੇ ਰਹੋ ਪਰ ਇਤਿਹਾਸਕ ਪ੍ਰਮਾਣ ਦੇ ਕੇ।

ਪੰਜਾਬ ਸਿਰਫ਼ ਸਿੱਖ ਭਾਈਚਾਰੇ ਦਾ ਨਹੀਂ ਹੈ, ਇਹ ਹਿੰਦੂ, ਮੁਸਲਮਾਨ, ਇਸਾਈ, ਜੈਨੀਆਂ ਦਾ ਵੀ ਬਰਾਬਰ ਦਾ ਹੈ। ਹਰ ਪੰਜਾਬੀ ਬੋਲਣ ਵਾਲਾ ਸਿੱਖ ਨਹੀਂ ਹੁੰ...
08/07/2022

ਪੰਜਾਬ ਸਿਰਫ਼ ਸਿੱਖ ਭਾਈਚਾਰੇ ਦਾ ਨਹੀਂ ਹੈ, ਇਹ ਹਿੰਦੂ, ਮੁਸਲਮਾਨ, ਇਸਾਈ, ਜੈਨੀਆਂ ਦਾ ਵੀ ਬਰਾਬਰ ਦਾ ਹੈ। ਹਰ ਪੰਜਾਬੀ ਬੋਲਣ ਵਾਲਾ ਸਿੱਖ ਨਹੀਂ ਹੁੰਦਾ, ਹਿੰਦੂ, ਮੁਸਲਮਾਨ ਤੇ ਇਸਾਈ ਵੀ ਹੋ ਸਕਦਾ ਹੈ।

ਜਦੋਂ ਸਿੱਖ, ਹਿੰਦੂ, ਮੁਸਲਮਾਨ ਭਾਈਚਾਰਿਆਂ ਦੇ ਸਮਾਗਮਾਂ ਵਿੱਚ ਲੱਖਾਂ ਦੀ ਤਦਾਦ ਵਿੱਚ ਇਕੱਠ ਹੋਏ ਤਾਂ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੁੰਦੀ ਪਰ ਅੰਕੂਰ ਨਰੂਲਾ ਮਨਿਸਟਰੀਜ਼ ਵੱਲੋਂ ਅੰਮ੍ਰਿਤਸਰ ਵਿਖੇ ਬੰਦਗੀ ਕੀ ਕਰ ਲਈ, ਹੈਰਾਨ ਹਾਂ ਕਿ ਕਾਫ਼ੀ ਸਿੱਖ ਪ੍ਰਚਾਰਕ ਪੱਬਾਂ ਭਾਰ ਹੋਏ ਪਏ ਹਨ, ਕੀ ਇਸਾਈ ਆਪਣੇ ਸਮਾਗਮ ਨਹੀਂ ਕਰ ਸਕਦੇ? ਕੀ ਅਸੀਂ ਪੁੱਛ ਪੁੱਛ ਪ੍ਰੋਗਰਾਮ ਕਰਿਆ ਕਰੀਏ? ਆਜ਼ਾਦ ਮੁਲਕ ਵਿੱਚ ਰਹਿੰਦੇ ਹਾਂ, ਆਪਣੀ ਧਾਰਮਿਕ ਆਜ਼ਾਦੀ ਦਾ ਪ੍ਰਗਟਾਵਾ ਕਰਨ ਦਾ ਹੱਕ ਹਰ ਇਕ ਪੰਜਾਬੀ ਨੂੰ ਹੈ।

ਕਹਿੰਦੇ, ਅੰਮ੍ਰਿਤਸਰ ਵਿਖੇ ਇਸਾਈ ਐਨਾ ਇਕੱਠ ਕਿਵੇਂ ਕਰ ਗਏ? ਅੱਛਾ ਜੀ, ਬੱਸ ਐਹੋ ਰੰਜ ਹੈ ਕਿ ਅੰਮ੍ਰਿਤਸਰ ਵਿਖੇ ਇਸਾਈਆਂ ਦਾ ਐਨਾ ਇਕੱਠ ਕਿਵੇਂ ਹੋ ਗਿਆ? ਕੀ ਹੁਣ ਪੰਜਾਬ ਵਿਚਲੀ ਅਠਤਾਲੀ ਲੱਖ ਇਸਾਈ ਆਬਾਦੀ ਵਿਚੋਂ ਪੰਜ ਸੱਤ ਲੱਖ ਬੰਦਾ ਅੰਮ੍ਰਿਤਸਰ ਵਿਖੇ ਇਕੱਠਾ ਨਹੀਂ ਹੋ ਸਕਦਾ? ਕੀ ਹੁਣ ਇਸਾਈ ਜਮਾਤ ਆਪਣੇ ਸਮਾਗਮ ਕਰਨੇ ਵੀ ਛੱਡ ਦੇਏ?

ਜੇ ਆ ਵੀ ਗਏ ਤਾਂ ਕਿਸੇ ਨੇ ਕਿਹੜਾ ਬੰਨ੍ਹ ਕੇ ਲਿਆਂਦੇ ਆ, ਅਗਲੇ ਆਪਣੀ ਮਰਜ਼ੀ ਨਾਲ ਆਏ ਹਨ। ਪੰਜਾਬ ਇਕ ਬਹੁ-ਧਰਮੀ ਅਤੇ ਮੱਤਾਂ ਵਿੱਚ ਵਿਸ਼ਵਾਸ ਕਰਨ ਵਾਲਾ ਸੂਬਾ ਹੈ ਇਹੀ ਇਸ ਦੀ ਖਾਸੀਅਤ ਹੈ। ਅਸੀਂ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ। ਅਸੀਂ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹੋਰਨਾਂ ਵਾਂਗ ਹੀ ਪਿਆਰ ਕਰਦੇ ਹਾਂ।
copy paste

ਫਰੈਡੀ ਜੋਜ਼ਫ ਮਸੀਹ ਸੰਸਾਰ ਦੇ ਮੁੱਖ ਸੰਪਾਦਕ ਰਹੇ ਹਨ ਉਹਨਾਂ ਨੇ ਬਹੁਤ ਵੱਡੀ ਮਿਹਨਤ ਦੇ ਨਾਲ ਮਸੀਹ ਆਵਾਜ਼ ਨੂੰ ਬੁਲੰਦ ਕਰਨ ਦੀ ਜੁੰਮੇਵਾਰੀ ਨਿਭਾਈI ...
18/06/2022

ਫਰੈਡੀ ਜੋਜ਼ਫ ਮਸੀਹ ਸੰਸਾਰ ਦੇ ਮੁੱਖ ਸੰਪਾਦਕ ਰਹੇ ਹਨ ਉਹਨਾਂ ਨੇ ਬਹੁਤ ਵੱਡੀ ਮਿਹਨਤ ਦੇ ਨਾਲ ਮਸੀਹ ਆਵਾਜ਼ ਨੂੰ ਬੁਲੰਦ ਕਰਨ ਦੀ ਜੁੰਮੇਵਾਰੀ ਨਿਭਾਈI ਉਹਨਾਂ ਕੋਲ ਇਕ ਬਹੁਤ ਹੀ ਅੱਛੀ ਕਲਮ ਸੀ ਜਿਸ ਦੇ ਨਾਲ ਸਮੇਂ ਸਮੇਂ ਤੇ ਉਹਨਾਂ ਨੇ ਸਰਕਾਰਾਂ ਨੂੰ ਵੀ ਮਸੀਹ ਸਮਾਜ ਦੀ ਸਚਿਆਈ ਤੋਂ ਜਾਣੂ ਕਰਾਇਆI ਅੱਜ ਸਾਡੇ ਵਿਚ ਫਰੈਡੀ ਜੋਜ਼ਫ ਨਹੀਂ ਰਹੇI ਸਾਨੂੰ ਹਮੇਸ਼ਾ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀI ਧੰਨਵਾਦ ਜੀ
#ਅਲਵਿਦਾਫਰੈਡੀਜੋਜਫ

05/05/2022

ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।

ਯੂਹੰਨਾ 3:16

Address

Jandaila Guru
Amritsar
143113

Alerts

Be the first to know and let us send you an email when Yousaf Gill Page posts news and promotions. Your email address will not be used for any other purpose, and you can unsubscribe at any time.

Share