Bhai Angrej singh parchark

Bhai Angrej singh parchark ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

13/11/2023

ਸ਼ੇਰ ਏ ਪੰਜਾਬ
ਮਹਾਰਾਜਾ ਰਣਜੀਤ ਸਿੰਘ


01/11/2023
30/10/2023






ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
*****************************************
ਚੌਥੇ ਪਾਤਸ਼ਾਹ ਜੀ ਦੇ ਜੀਵਨ ਦੀ ਇਕ ਅਹਿਮ ਝਾਤ।
**************************************

ਸਿੱਖ ਕੌਮ ਦਾ ਦੂਜਾ ਭਾਈ ਤਾਰੂ ਸਿੰਘ , ਭੁੱਲਿਆ , ਵਿਸਾਰਿਆਂ ਸ਼ਹੀਦ ਜਥੇਦਾਰ ਰਣ ਸਿੰਘ ਮਾਦਪੁਰ ਜਥੇਦਾਰ ਰਣ ਸਿੰਘ ਦਾ ਜਨਮ 1890 ਦੇ ਲਗਪਗ ਪਿੰਡ ਮ...
24/10/2023

ਸਿੱਖ ਕੌਮ ਦਾ ਦੂਜਾ ਭਾਈ ਤਾਰੂ ਸਿੰਘ , ਭੁੱਲਿਆ , ਵਿਸਾਰਿਆਂ ਸ਼ਹੀਦ ਜਥੇਦਾਰ ਰਣ ਸਿੰਘ ਮਾਦਪੁਰ

ਜਥੇਦਾਰ ਰਣ ਸਿੰਘ ਦਾ ਜਨਮ 1890 ਦੇ ਲਗਪਗ ਪਿੰਡ ਮਾਦਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ ।ਇਹ ਪਿੰਡ ਲੁਧਿਆਣਾ ਤੋ 50 ਕ ਕਿਲੋਮੀਟਰ ਦੇ ਲਗਪਗ ਹੈ। ਇਹਨਾਂ ਦੇ ਪਿਤਾ ਜੀ ਦਾ ਨਾਮ ਭੋਲਾ ਸਿੰਘ ਤੇ ਮਾਤਾ ਦਾ ਨਾਮ ਅਤਰ ਕੌਰ ਸੀ । ਆਪ ਜੀ ਦਾ ਖਾਨਦਾਨ ਇੱਕ ਸਰਦੇ ਪੁੱਜਦੇ ਜਿੰਮੀਦਾਰ ਪਰਵਾਰ ਨਾਲ ਸਬੰਧਤ ਸੀ। ਰਣ ਸਿੰਘ ਜੀ ਨੇ ਆਪਣਾ ਬਚਪਨ ਆਮ ਪੰਜਾਬ ਦੇ ਕਿਸਾਨਾਂ ਦੇ ਬੱਚਿਆਂ ਵਾਂਗ ਗੁਜਾਰਿਆ। ਆਪ ਜੀ ਦੀ ਰੁਚੀ ਬਚਪਣ ਤੋ ਹੀ ਧਾਰਮਿਕ ਸੀ । ਦਰਮਿਆਨਾ ਕੱਦ , ਭਾਰਾ ਦਾਹੜਾ ,ਭਰਵਾ ਜੁੱਸਾ, ਨਿਰਛਲ ਵਿਰਤੀ , ਪੰਥਕ ਸੋਚ ਤੇ ਕੌਮੀ ਸੇਵਾ ਦਾ ਜਜ਼ਬਾ ਡੁੱਲ ਡੁੱਲ ਪੈਂਦਾ ਸੀ ।1921 ਵਿੱਚ ਆਪ ਤਿਆਰ ਬਰ ਤਿਆਰ ਹੋ ਕੇ ਪੰਥਕ ਸੇਵਾ ਵਿੱਚ ਜੁੱਟ ਗਏ। 1923 ਵਿੱਚ ਆਪ ਤਹਿਸੀਲ ਸਮਰਾਲਾ ਦੇ ਜਥੇਦਾਰ ਸੀ। ਆਪ 1921 ਤੋ ਹੀ ਪੰਥਕ ਸਫ਼ਾ ਵਿੱਚ ਰਲ ਗਏ ਸੀ ਜਿਸ ਕਰਕੇ ਆਪ ਜੀ ਦਾ ਪਰਵਾਰ ਆਰਥਿਕ ਮੰਦਹਾਲੀ ਨਾਲ ਜੂਝਣ ਲੱਗ ਪਿਆ ਸੀ। ਆਪ ਗੰਗਸਰ ਜੈਤੋ ਦੇ ਚੌਥੇ ਮੋਰਚੇ ਵਿੱਚ ਸ਼ਾਮਲ ਹੋ ਗਏ। ਜਿਸ ਲਈ ਆਪ ਨੇ ਆਪਣੀ ਜ਼ਮੀਨ 500 ਰੁਪੈ ਵਿੱਚ ਗਹਿਣੇ ਪਾਂ ਦਿੱਤੀ ਸੀ। ਆਪ ਜੀ ਨੂੰ ਦੁਸਾਂਝ ਬੀੜ ਕੈਂਪ ਜੇਲ੍ਹ ਨਾਭੇ ਵਿੱਚ ਬੰਦ ਕਰ ਦਿੱਤਾ । ਐਥੋ ਹਰ ਰੋਜ ਫਿਰੰਗੀ 50 ਅਕਾਲੀਆ ਨੂੰ ਕਾਰਖ਼ਾਸ ਲਿਆਂਦੇ ਜਾਂਦੇ ਸਨ। ਆਪ ਜੀ ਨੂੰ 8 ਫਰਵਰੀ ਤੋ 20 ਫ਼ਰਵਰੀ 1925 ਦੇ ਦੌਰਾਨ ਆਪ ਜੀ ਨੂੰ ਫ਼ਿਰੰਗੀ ਕਰਖਾਸ ਲੈ ਕੇ ਗਏ ਸਨ ( ਕਾਰਖਾਸ ਵਿੱਚ ਲੈਕੇ ਜਾਣ ਦੀ ਪੱਕੀ ਤਰੀਕ ਨਹੀਂ ਪਤਾ ਪਰ ਇਹ 8 ਤੋ 25। ਫ਼ਰਵਰੀ ਦੇ ਦੌਰਾਨ ਸੀ ) । ਕੈਂਪ ਜੇਲ੍ਹ ਤੋ ਜਾਣ ਲੱਗੇ ਤਾਂ ਗਲ ਵਿੱਚ ਪੱਲਾ ਪਾਂ ਕੇ ਸਾਥੀ ਸਿੰਘਾ ਨੂੰ ਕਹਿਣ ਲੱਗੇ,`ਖ਼ਾਲਸਾ ਜੀ ਅਰਦਾਸ ਕਰੋ ਸਤਿਗੁਰ ਦਾਸ ਨੂੰ ਸ਼ਹੀਦੀ ਦਾਨ ਬਖਸੇ,। ਜਾਣ ਤੋ ਪਹਿਲਾ ਇੱਕ ਰੁੱਕਾ ਭਾਈ ਰਾਮ ਸਿੰਘ ਲਿਬੜਾ ਨੂੰ ਲਿਖਕੇ ਦੇ ਦਿੱਤਾ ਤੇ ਕਿਹਾ ਕਿਸੇ ਤਰਾ ਇਹ ਜੇਲ੍ਹ ਤੋ ਬਾਹਰ ਭਿਜਵਾ ਦੇਣਾ । ਉਸ ਵਿੱਚ ਭਾਈ ਰਾਮ ਸਿੰਘ ਨੂੰ ਲਿਖਿਆ ਸੀ ਗੁਰੂ ਫ਼ਤਹਿ ਵਾਚਣੀ । ਤੁਸੀਂ ਮੇਰੀ ਹੀ ਨਹੀਂ ਬਲਕਿ ਦੂਜੇ ਦੇਸ਼ ਭਗਤਾਂ ਅਕਾਲੀ ਜਲਾਵਤਨਾ ਦੀ ਸੇਵਾ ਕਰਦਿਆਂ ਆਪਣੀ ਠੇਕੇਦਾਰੀ ਤੇ ਘਰ ਉਜਾੜਿਆਂ ਹੈ। ਦਾਸ ਨੂੰ ਮਾਫੀ ਦੇਣੀ ਤੇ ਅਡੋਲ ਰਹਿਣਾਂ। ਸੇਵਾ ਦਾ ਰਾਹ ਨਾ ਛੱਡਣਾ । ਆਪ ਜੀ ਓਦੋਂ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ ਜਦੋਂ ਫ਼ਿਰੰਗੀਆ ਨੇ ਕਾਰਖ਼ਾਸ ਵਿੱਚ ਫੜ ਲਿਆ । ਉਸ ਸਮੇਂ ਕਰਾਖਾਸ ਦਾ ਇੰਚਾਰਜ ਭਗਵਾਨ ਸਿੰਘ ਮੌੜ ਤੇ ਜਲਾਦ ਹੌਲਦਾਰ ਰਾਮ ਕਿਸ਼ਨ ਜੋਸ਼ੀ ਪੁੱਤਰ ਲਛਮਣ ਦਾਸ ਜੋਸੀ ਸੀ । ਆਪ ਜੀ ਦੇ ਕੇਸਾਂ ਨੂੰ ਰੱਸੀ ਨਾਲ ਬੰਨ ਦਿੱਤਾ । ਪੈਰਾਂ ਵਿੱਚ ਪੱਥਰ ਬੰਨ ਕੇ ਥੱਲੇ ਤੋ ਕੁਰਸੀ ਖਿੱਚ ਦਿੱਤੀ । ਜ਼ਿਆਦਾ ਭਾਰ ਪੈਣ ਕਰਕੇ ਆਪ ਦਾ ਖੋਪਰ ਸਿਰ ਤੋ ਅਲੱਗ ਹੋ ਗਿਆ ਤੇ ਧੜ ਥੱਲੇ ਡਿੱਗ ਪਿਆ । ਆਪ ਗੁਰਪੁਰੀ ਸਿਧਾਰ ਗਏ। ਜਾਲਮਾਂ ਜਥੇਦਾਰ ਦੀ ਮ੍ਰਿਤਕ ਦੇਹ ਸਾੜੀ ਜਾ ਦੱਬ ਦਿੱਤੀ ਇਸ ਵਾਰੇ ਕੁਸ਼ ਪਤਾ ਨਹੀਂ ਲੱਗਿਆ।ਇਸ ਤਰਾ ਅਕਾਲੀ ਸੂਰਮਾ ਜਥੇਦਾਰ ਰਣ ਸਿੰਘ ਮਾਦਪੁਰ ਆਪਣੇ ਪੰਥ ਤੋ ਜਿੰਦਗੀ ਵਾਰ ਗਿਆਂ। ਸੂਰਮੇ ਸਿੰਘ ਦੀ ਘਾਲਣਾ ਨੂੰ ਕੋਟ ਕੋਟ ਪ੍ਰਣਾਮ ਅੱਜ ਲੋੜ ਆ ਇਹੋ ਜਿਹੇ ਪੰਥਕ ਸੋਚ, ਸੇਵਾ ਤੇ ਕੁਰਬਾਨੀ ਵਾਲੇ ਸਿੰਘਾ ਦੀ
ਸੁਖਵੰਤ ਸਿੰਘ ਚਾਉਕੇ

20/10/2023

What is the principle ?

ਸਿੱਖ ਸਿਧਾਂਤ ਕੀ ਹੈ ?

13/10/2023

ਕੀਰਤਨ ਗਾਇਨ ਦੇ ਦੋਸ਼ ਵਜੋਂ, 11 ਅਕਤੂਬਰ 1711 ਵਾਲੇ ਦਿਨ ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮਾਂ' ਤੇ ਭੱਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਇਨ੍ਹਾਂ ਸੱਤ ਅੰਮ੍ਰਿਤਧਾਰੀ ਸਿੰਘਾਂ ਨੂੰ ਜਿਊਂਦੇ ਧਰਤੀ ਵਿਚ ਦਫ਼ਨ ਕਰਕੇ ਸ਼ਹੀਦ ਕਰ ਦਿੱਤਾ ਗਿਆ:
ਗੁਰਦੀਪ ਸਿੰਘ ਜਗਬੀਰ( ਡਾ.)
11 ਅਕਤੂਬਰ 1711 ਵਾਲੇ ਦਿਨ ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮਾਂ' ਤੇ ਭਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਇਨ੍ਹਾਂ ਸੱਤ ਅੰਮ੍ਰਿਤਧਾਰੀ ਕਵੀਆਂ ਨੂੰ ਜਿਊਂਦੇ ਧਰਤੀ ਵਿਚ ਦਫ਼ਨ ਕਰਕੇ ਸ਼ਹੀਦ ਕਰ ਦਿੱਤਾ ਗਿਆ।ਬਾਦਸ਼ਾਹ ਬਹਾਦਰ ਸ਼ਾਹ ਵਲੋਂ ਇਹ ਹੁਕਮ, ਇਸ ਕਰਕੇ ਦਿੱਤਾ ਗਿਆ,ਕਿਉਂਕਿ ਉਨ੍ਹਾਂ ਦਾ ਕਸੂਰ ਇਤਨਾ ਸੀ ਕਿ ਇਨ੍ਹਾਂ ਨੇ ਅੰਮ੍ਰਿਤ ਛਕ ਕੇ, ਮੁਗ਼ਲ ਰਾਜ ਵਿੱਚ ਸੰਗੀਤ ਗਾਇਨ ਦੀ ਜ਼ੁਰਅਤ ਕੀਤੀ ਸੀ। ਇਨ੍ਹਾਂ ਦੇ ਨਾਮ ਸਨ, ਭੱਟ ਕੇਸੋ ਸਿੰਘ ਜੀ, ਭੱਟ ਹਰੀ ਸਿੰਘ ਜੀ ਅਤੇ ਭੱਟ ਭਾਈ ਦੇਸਾ ਸਿੰਘ ਜੀ।ਇਹ ਤੀਨੋਂ ਭੱਟ ਕੀਰਤ ਜੀ ਦੇ ਪੋਤਰੇ ਸਨ। ਭੱਟ ਕੇਸੋ ਸਿੰਘ ਦਾ ਪੁੱਤਰ ਸੀ ਭਾਈ ਨਰਬਦ ਸਿੰਘ ਅਤੇ ਭਾਈ ਹਰੀ ਸਿੰਘ ਜੀ ਦੇ ਪੁੱਤਰ ਸਨ ਭਾਈ ਤਾਰਾ ਸਿੰਘ, ਭਾਈ ਸੇਵਾ ਸਿੰਘ ਅਤੇ ਭਾਈ ਦੇਵਾ ਸਿੰਘ ਜੀ।
ਭੱਟ ਕੀਰਤ ਜੀ ਜਿੱਥੇ ਇੱਕ ਮਹਾਨ ਕਵੀ ਹੋਣ ਦੀ ਪ੍ਰਤਿਭਾ ਦੇ ਮਾਲਕ ਸਨ ਉਥੇ ਉਹ ਇਕ ਮਹਾਨ ਯੋਧੇ ਵੀ ਸਨ। ਆਪ ਜੀ ਦੀ ਕਾਵਿ ਨੂੰ ਸਾਹਿਬ ਪਾਤਸ਼ਾਹ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਦਰਜਾ ਦਿੱਤਾ ਸੀ। ਇੰਜ ਸਾਹਿਬ ਪਾਤਸ਼ਾਹ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਭਾਈ ਕੀਰਤ ਜੀ ਦੀ ਮੁਬਾਰਕ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਸੀ।ਭੱਟ ਕੀਰਤ ਜੀ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਇੱਕ ਨਾਮੀ ਫੌਜੀ ਵੀ ਸਨ। ਆਪ ਚੋਥੇ ਸਤਿਗੁਰੂ ਗੁਰੂ ਰਾਮਦਾਸ ਅਤੇ ਸ਼ਹੀਦ ਗੁਰੂ ਅਰਜੁਨ ਦੇਵ ਜੀ ਦੇ ਦਰਬਾਰਾਂ ਵਿੱਚ ਬਤੌਰ ਕਵੀ ਦੇ ਸ਼ਾਮਲ ਰਹਿੰਦੇ ਸਨ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 1395 ਤੋਂ ਅੰਗ 1405 ਤੱਕ ਆਪ ਜੀ ਦੇ ਲਿਖੇ ਅੱਠ ਸਵਈਏ ਸ਼ਾਮਿਲ ਹਨ। ਇਹਨਾਂ ਵਿਚੋਂ ਚਾਰ ਸਵਈਏ ਤੀਜੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਅਤੇ ਚਾਰ ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਲਿਖੇ ਗਏ ਹਨ।
ਅੱਜ ਵੀ ਭੱਟ ਕੀਰਤ ਦੇ ਮੁਬਾਰਕ ਸਵਈਏ "ਇੱਕ ਅਰਦਾਸਿ ਭਾਟੁ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ" ਦੇ ਗਾਇਣ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪ੍ਰਕਾਸ਼ ਕੀਤਾ ਜਾਂਦਾ ਹੈ।
ਕੀਰਤ ਭੱਟ ਜੀ,ਸ਼ਹੀਦ ਭਾਈ ਮਨੀ ਸਿੰਘ ਦੇ ਦਾਦਾ ਜੀ ਭਾਈ ਬੱਲੂ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਲੜਾਈ ਦੇ ਦੋਰਾਨ ਸ਼ਹੀਦ ਹੋ ਗਏ ਸਨ। ਗਿਆਨੀ ਗਰਜਾ ਸਿੰਘ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਦੀ ਭੂਮਿਕਾ ਵਿੱਚ ਲਿਖਦੇ ਹਨ, ‘‘ਕੀਰਤ ਭੱਟ ਦੀ ਸ਼ਹਾਦਤ ਭਾਈ ਮਨੀ ਸਿੰਘ ਦੇ ਦਾਦਾ ਬੱਲੂ ਪੰਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ, ਵਿਖੇ ਮੁਖਲਸ ਖਾਨ ਫੌਜਦਾਰ ਗੋਰਖਪੁਰੀ ਦੇ ਨਾਲ ਲੜਦਿਆਂ , 17 ਵੈਸਾਖ 1691 ਬਿਕਰਮੀ ,15 ਅਪਰੈਲ 1634 ਵਾਲੇ ਦਿਨ ਹੋਈ ਸੀ।’’ ਸੋ ਇਸ ਜੰਗ ਵਿੱਚ ਭੱਟ ਕੀਰਤ ਜੀ ਨੇ ਤੁਰਕਾਂ ਨਾਲ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।
ਥੋੜਾ ਜਿਹਾ ਜੇ ਆਪਾਂ ਇਤਿਹਾਸਕ ਪਿਛੋਕੜ ਵੱਲ ਝਾਤ ਮਾਰੀਏ ਤਾਂ ਜਿਹੜੇ ਇਤਿਹਾਸਕ ਤੱਥ ਸਾਡੇ ਸਾਹਮਣੇ ਆਂਦੇ ਹਨ ਉਨ੍ਹਾਂ ਮੁਤਾਬਿਕ 23 ਜੁਲਾਈ 1707 ਵਾਲੇ ਦਿਨ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਬਹਾਦਰ ਸ਼ਾਹ ਦੇ ਨਾਲ ਆਗਰੇ ਦੇ ਲਾਲ ਕਿਲ੍ਹੇ ਵਿੱਚ ਹੋਈ। ਜਿਥੇ ਬਹਾਦਰ ਸ਼ਾਹ ਨੇ ਆਪਣੇ ਦਰਬਾਰ ਵਿਚ ਸਤਿਗੁਰੂ ਜੀ ਨੂੰ 'ਖਿੱਲਤ' ਦੇ ਕੇ ਸਨਮਾਨਿਤ ਕੀਤਾ।
20 ਫ਼ਰਵਰੀ 1707 ਵਾਲੇ ਦਿਨ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ ਦਿੱਲੀ ਦੀ ਰਾਜਗੱਦੀ ਦੇ ਵਾਰਸਾਂ ਵਲੋਂ ਹਿੰਦੂਸਤਾਨ ਦਾ ਰਾਜ ਤੱਖਤ ਹਾਸਲ ਕਰਨ ਦੇ ਲਈ ਲੜਾਈ ਸ਼ੁਰੂ ਹੋ ਗਈ, ਇਹ ਜੰਗ ਮੁੱਖ ਤੌਰ ਤੇ ਔਰੰਗਜ਼ੇਬ ਦੇ ਪੁੱਤਰਾਂ, ਸ਼ਹਿਜ਼ਾਦਾ ਤਾਰਾ ਆਜ਼ਮ ਅਤੇ ਸ਼ਹਿਜ਼ਾਦਾ ਮੁਅੱਜ਼ਮ, ਜਿਹੜਾ ਬਾਅਦ ਵਿੱਚ ਬਹਾਦੁਰ ਸ਼ਾਹ ਕਰ ਕੇ ਜਾਣਿਆ ਗਿਆ, ਵਿਚਕਾਰ ਹੋਈ।
8 ਜੂਨ 1707 ਵਾਲੇ ਦਿਨ ਬਹਾਦੁਰ ਸ਼ਾਹ ਨੇ ਆਪਣੇ ਭਰਾ ਸ਼ਹਿਜ਼ਾਦਾ ਤਾਰਾ ਆਜ਼ਮ ਦੇ ਖਿਲਾਫ ਜੰਗ ਦੇ ਵਿੱਚ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮਦਦ ਮੰਗੀ ਅਤੇ ਸਾਹਿਬ ਪਾਤਸ਼ਾਹ ਵਲੋਂ ਦਿੱਤੀ ਗਈ ਮਦਦ ਦੇ ਕਾਰਣ ਬਹਾਦਰ ਸ਼ਾਹ ਇਸ ਜੰਗ ਨੂੰ ਜਿੱਤ ਕੇ ਦਿੱਲੀ ਦਾ ਤਖਤ ਹਾਸਲ ਕਰਣ ਵਿੱਚ ਸਫਲ ਹੋ ਗਿਆ।
ਇਸ ਜੰਗ ਦਾ ਮੁਕਾਮ ਜਜ਼ਾਊ ਕਿਲ੍ਹਾ ਆਗਰਾ ਵਿਖੇ ਸੀ ਜਿੱਥੇ
ਇਹ ਲੜਾਈ ਲੜੀ ਗਈ ਜਿਸ ਵਿੱਚ ਬਹਾਦਰ ਸ਼ਾਹ ਦੀ ਮਦਦ ਦੇ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੀ ਫੌਜ ਭੇਜੀ।
ਸ਼ਹਿਜ਼ਾਦਾ ਤਾਰਾ ਆਜ਼ਮ ਇਸ ਲੜਾਈ ਵਿੱਚ ਈਸਾ ਖਾਂ ਦੇ ਤੀਰ ਦੇ ਨਾਲ ਮਾਰਿਆ ਗਿਆ ਇਹ ਤੀਰ ਈਸਾ ਖਾਂ ਨੂੰ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਇਨਾਇਤ ਕੀਤਾ ਸੀ।
ਜਿਸ ਵਕਤ ਮੁਗਲ ਸ਼ਹਿਜਾਦੇ ਬਹਾਦਰ ਸ਼ਾਹ ਨੇ ਸਾਹਿਬ ਪਾਤਸ਼ਾਹ ਜੀ ਪਾਸ ਮਦਦ ਦੇ ਲਈ ਪਹੁੰਚ ਕੀਤੀ ਸੀ ਤਾਂ ਸਤਿਗੁਰੂ ਜੀ ਨੇ ਕੁਝ ਸ਼ਰਤਾਂ' ਤੇ ਇਸਨੂੰ ਮਦਦ ਦੇਣ ਦੇ ਲਈ ਪ੍ਰਵਾਨਗੀ ਦਿੱਤੀ ਸੀ। ਉਸ ਵਕਤ ਉਸਨੇ ਗੁਰੂ ਜੀ ਵਲੋਂ ਕਹੀਆਂ ਸਾਰੀਆਂ ਗਲਾਂ ਨੂੰ ਝੱਟ ਪ੍ਰਵਾਨ ਕਰ ਲਿਆ ਸੀ ਅਤੇ ਜੰਗ ਜਿੱਤਣ ਤੋਂ ਬਾਅਦ ਸਾਰੇ ਵਾਅਦੇ ਨਿਭਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਾਦਿਆਂ ਵਿਚ ਉਨ੍ਹਾਂ ਜ਼ਾਲਮਾਂ ਨੂੰ ਸਿੰਘਾਂ ਦੇ ਹਵਾਲੇ ਕਰਣਾ ਸ਼ਾਮਲ ਸੀ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਿੱਖਾਂ ਅਤੇ ਆਮ ਲੋਕਾਂ ਉਤੇ ਅੱਤਿਆਚਾਰ ਕੀਤੇ ਸਨ । ਬਹਾਦੁਰ ਸ਼ਾਹ ਦੀ ਜਿੱਤ ਤੋਂ ਬਾਅਦ ਜਦੋਂ ਉਹ ਦਿੱਲੀ ਦੇ ਤਖਤ ਤੇ ਬੈਠਾ ਤਾਂ ਸਾਹਿਬ ਪਾਤਸ਼ਾਹ ਨੇ ਉਸ ਨੂੰ, ਉਨ੍ਹਾਂ ਦਸ ਅਪਰਾਧੀਆਂ ਦੀ ਲਿਸਟ ਭੇਜੀ ਜਿਨ੍ਹਾਂ ਵਿੱਚ ਵਜ਼ੀਰ ਖਾਨ (ਸਰਹਿੰਦ) ਸੁੱਚਾ ਨੰਦ (ਸਰਹਿੰਦ) ਗੰਗੂ ਬ੍ਰਾਹਮਣ (ਖੇੜੀ) ਜਾਨੀ (ਮੋਰਿੰਡਾ) ਮਾਨੀ (ਮੋਰਿੰਡਾ) ਸ਼ਮਸ ਖਾਨ (ਬਜਵਾੜਾ) ਮੁਕਰਮ ਖਾਨ (ਜਲੰਧਰ) ਅਤੇ ਸ਼ਾਹ ਦਿਲਾਵਰ ਖਾਨ (ਲਾਹੌਰ) ਦੇ ਨਾਂ ਸ਼ਾਮਲ ਸਨ।
ਗੁਰੂ ਜੀ ਦੇ ਸਹਿਯੋਗ ਸਦਕਾ ਜੰਗ ਜਿੱਤਣ ਅਤੇ ਰਾਜ ਤੱਖਤ ਤੇ ਬੈਠਣ ਮਗਰੋਂ ਬਹਾਦੁਰ ਸ਼ਾਹ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ 23 ਜੁਲਾਈ 1707 ਵਾਲੇ ਦਿਨ ਮੁਲਾਕਾਤ ਕੀਤੀ।ਇਹ ਮੁਲਾਕਾਤ ਆਗਰੇ ਦੇ ਲਾਲ ਕਿਲ੍ਹੇ ਵਿੱਚ ਹੋਈ। ਜਿਥੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਆਪਣੇ ਦਰਬਾਰ ਵਿਚ ਖਿੱਲਤ ਦੇ ਕੇ ਸਨਮਾਨ ਕੀਤਾ। ਇਸ ਖਿੱਲਤ ਵਿੱਚ ਇੱਕ ਤਲਵਾਰ ਅਤੇ ਕੁਝ ਹੋਰ ਤੋਹਫ਼ੇ , ਜੋ ਖਿਲਤ ਦੇ ਰੂਪ ਵਿੱਚ ਭੇਟ ਕੀਤੇ, ਉਨ੍ਹਾਂ ਦੀ ਉਸ ਵਕਤ ਕੀਮਤ, ਇਕ ਅੰਦਾਜ਼ੇ ਦੇ ਮੁਤਾਬਿਕ 60,000 ਮੁਗਲਈ ਸਿੱਕੇ ਸੀ। ਇਸ ਖਿੱਲਤ ਦੇ ਵਿੱਚ ਇੱਕ ਪੁਸ਼ਾਕ ਵੀ ਸੀ।ਸਤਿਗੁਰੂ ਜੀ ਨੇ ਇਹ ਸਾਰੀਆਂ ਵਸਤੂਆਂ ਸੇਵਾਦਾਰ ਨੂੰ ਪਕੜਾ ਦਿੱਤੀਆਂ ਤਾ ਮੌਲਵੀਆਂ ਨੇ ਬਾਦਸ਼ਾਹ ਨੂੰ ਕਿਹਾ ਕਿ ਸਤਿਗੁਰੂ ਦਰਬਾਰ ਦੇ ਅਸੂਲਾਂ ਦੀ ੳੁਲੰਘਣਾ ਕਰ ਰਹੇ ਹਨ ਕਿਉਂਕਿ ਖਿੱਲਤ ਵਿੱਚ ਪ੍ਰਾਪਤ ਹੋਈ ਪੁਸ਼ਾਕ ਨੂੰ ਬਾਦਸ਼ਾਹ ਦੇ ਸਾਹਮਣੇ ਹੀ ਪਹਿਨਣਾ ਹੁੰਦਾ ਹੈ। ਤਾਂ ਬਾਦਸ਼ਾਹ ਨੇ ਕਿਹਾ ਕਿ ਇਹ ਕਨੂੰਨ ਸਾਡੀ ਸਲਤਨਤ ਦੀ ਪਰਜਾ ਵਾਸਤੇ ਹੈ ਅਤੇ ਸਤਿਗੁਰੂ ਜੀ ਕਿਸੇ ਦੀ ਵੀ ਪਰਜਾ ਨਹੀਂ ਹਨ।
ਇਸ ਮੁਲਾਕਾਤ ਵਿਚ ਬਹਾਦਰ ਸ਼ਾਹ ਨੇ ਵਾਅਦਾ ਕੀਤਾ ਕਿ ਉਹ 1705 ਵਿਚ ਗੁਰੂ ਸਾਹਿਬ ਦਾ ਪਰਿਵਾਰ ਅਤੇ ਬੇਗੁਨਾਹੇ ਲੋਕਾਂ ਨੂੰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ। ਪਰ ਵਕਤ ਪੈਣ ਤੇ ਉਹ ਆਪਣੇ ਕੀਤੇ ਵਾਦਿਆਂ ਨੂੰ ਨਿਭਾਉਣ ਵਿੱਚ ਟਾਲਮਟੋਲ ਕਰਣ ਲੱਗਾ ਤਾਂ ਸਾਹਿਬ ਪਾਤਸ਼ਾਹ ਜੀ, ਉਸਦੀ ਦੀ ਨੀਅਤ ਵਿੱਚ ਆਈ ਖੋਟ ਨੂੰ ਸਮਝ ਗਏ।
ਸਤਿਗੁਰੂ ਸਾਹਿਬ ਅਤੇ ਨਵੇਂ ਬਣੇ ਬਾਦਸ਼ਾਹ ਵਿਚਾਲੇ ਵਿਚਾਰ-ਵਟਾਂਦਰੇ ਦਾ ਦੌਰ ਕੁਝ ਸਮੇਂ ਦੇ ਲਈ ਤਾਂ ਜਾਰੀ ਰਿਹਾ ਪਰ ਜਦੋਂ ਸਤਿਗੁਰੂ ਜੀ ਨੇ ਮਹਿਸੂਸ ਕੀਤਾ ਕਿ ਇਹ ਮੁਗਲ ਰਾਜਾ ਹੁਣ ਚੋਪੜੀਆਂ ਚੋਪੜੀਆਂ ਚਾਲਾਂ ਵਰਤ ਰਿਹਾ ਹੈ ਅਤੇ ਚਲਾਕ ਲੂੰਬੜ ਚਾਲਾਂ ਰਾਹੀਂ ਆਪਣੇ ਵਾਦਿਆਂ ਨੂੰ ਨਿਭਾਉਣ ਤੋਂ ਦੌੜ ਰਿਹਾ ਹੈ ਤਾਂ ਸਤਿਗੁਰੂ ਜੀ ਨੇ ਉਸ ਦੇ ਨਾਲ ਦੋਸਤੀ ਖਤਮ ਕਰਨ ਦਾ ਫ਼ੈਸਲਾ ਕੀਤਾ।
ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਪ੍ਰਸਥਾਨ ਕਰਣ ਤੋਂ ਬਾਅਦ ਬਹਾਦੁਰ ਸ਼ਾਹ ਸਤਿਗੁਰੂ ਜੀ ਅਤੇ ਸਿੱਖਾਂ ਵੱਲੋਂ ਕੀਤੇ ਸਾਰੇ ਅਹਿਸਾਨਾਂ ਨੂੰ ਉੱਕਾ ਹੀ ਭੁੱਲ ਗਿਆ।ਅਸਲ ਵਿੱਚ ਇਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀ ਲਗਾਤਾਰ ਹੋ ਰਹੀ ਚੜ੍ਹਤ ਤੋਂ ਬਹੁਤ ਦੁਖੀ ਹੋ ਗਿਆ ਸੀ।
20 ਮਈ 1710 ਵਾਲੇ ਦਿਨ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਖਬਰ ਮਿਲੀ ਕਿ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਸ਼ਹਿਰ ਉੱਤੇ ਮੁਕਮਲ ਕਬਜ਼ਾ ਕਰ ਲਿਆ ਹੈ।ਇਸ ਗਲ ਨੂੰ ਸੁਣ ਕੇ ਇਹ ਹੋਰ ਚਿੜ ਗਿਆ।
25 ਜੁਲਾਈ 1710 ਵਾਲੇ ਦਿਨ ਬਹਾਦੁਰ ਸ਼ਾਹ ਨੇ ਫਿਰੋਜ਼ ਖਾਨ, ਮੁਯਾਰਿਫ਼ ਖ਼ਾਨ ਅਤੇ ਸ਼ਿਕਾਰ ਖ਼ਾਨ ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਇਹ ਬਹਾਦੁਰ ਸ਼ਾਹ ਉਹੀ ਹੈ ਜਿਹੜਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਸਦਕਾ ਦਿੱਲੀ ਦੇ ਤਖਤ' ਤੇ ਬੈਠਾ ਸੀ ਅਤੇ ਬਾਅਦ ਦੇ ਵਿੱਚ ਸਤਿਗੁਰੂ ਜੀ ਦੇ ਨਾਲ ਕੀਤੇ ਸਾਰਿਆਂ ਵਾਧਿਆਂ ਤੋਂ ਮੁਕਰ ਗਿਆ ਸੀ। ਸਾਹਿਬ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਪ੍ਰਸਥਾਨ ਤੋਂ ਮਗਰੋਂ ਇਹ ਸਿੱਖਾਂ ਦੇ ਪੇਸ਼ ਪੈ ਗਿਆ ਸੀ।ਅਸਲ ਵਿੱਚ ਇਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀ ਚੜ੍ਹਤ ਬਰਦਾਸ਼ਤ ਨਹੀਂ ਸੀ ਕਰ ਸਕਿਆ।
ਘਬਰਾਹਟ ਵਿੱਚ ਆਏ,ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਣ ਦੀ ਨੀਅਤ ਦੇ ਨਾਲ ਉਤਰੀ ਭਾਰਤ ਦੇ ਸਾਰੇ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਜਰਨੈਲਾਂ ਨੂੰ ਨਾਲ ਲੈਕੇ ਖਾਲਸਾਈ ਫੌਜਾਂ ਨਾਲ ਜੰਗ ਕਰਨ ਲਈ ਜਹਾਦ ਦਾ ਸੱਦਾ ਦੇ ਦਿਤਾ। ਜਹਾਦ ਦੇ ਨਾਮ'ਤੇ ਜਜ਼ਬਾਤੀ ਹੋਏ ਲੱਖਾਂ ਮੁਸਲਮਾਨਾਂ ਨੇ ਸ਼ਾਹੀ ਫੌਜ ਨਾਲ ਮਿਲ ਕੇ ਖਾਲਸਾਈ ਫੌਜਾਂ ਵੱਲੋਂ ਜਿੱਤੇ ਇਲਾਕਿਆਂ ਨੂੰ ਮੁੜ ਹਾਸਿਲ ਕਰਨ ਲਈ ਕੂਚ ਕਰ ਦਿੱਤਾ।
ਇਸੇ ਹੀ ਕੜੀ ਵਿੱਚ ਜਦੋਂ ਇਹ ਧਾਰਮਿਕ ਪੱਖੋਂ ਵੀ ਕਟੜਵਾਦੀ ਹੁੰਦਾ ਚਲਾ ਗਿਆ ਤਾਂ ਇਸ ਨੇ ਉਨ੍ਹਾਂ ਦੇ ਨਾਲ ਵੀ ਨਜਿਠਣ ਦਾ ਫੈਸਲਾ ਕਰ ਲਿਆ ਜਿਨ੍ਹਾਂ ਦਾ ਸਿਆਸਤ ਦੇ ਨਾਲ ਕੋਈ ਦੂਰੋਂ ਨੇੜਿਉਂ ਵੀ ਬਾ ਵਾਸਤਾ ਨਹੀਂ ਸੀ ਪਰ ਉਹ ਧਰਮ ਦੇ ਪੱਖੋਂ ਗੈਰ ਮੁਸਲਮਾਨ ਸਨ ਅਤੇ ਗੁਰੂ ਜੀ ਦੀ ਬਾਣੀ ਪੜ੍ਹਦੇ ਸਨ। ਇੰਜ ਉਹ ਇਨ੍ਹਾਂ ਬਾਣੀ ਗਾਇਨ ਕਰਣ ਵਾਲਿਆਂ ਨੂੰ ਵੀ ਧਰਮ ਦੇ ਤੁਅਸਬੀ ਪੁਣੇ ਦੇ ਮੁਤਾਬਕ ਇਸਲਾਮ ਦੇ ਉਲਟ ਸਮਝਦਾ ਸੀ।
ਇਸ ਤੋਂ ਇਲਾਵਾ ਉਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਚੜ੍ਹਤ ਦੇ ਪਿੱਛੇ ਗੁਰਬਾਣੀ ਦੀ ਸ਼ਕਤੀ ਨੂੰ ਸੋਮਾ ਸਮਝਦਾ ਸੀ ਸੋ ਬਹਾਦਰ ਸ਼ਾਹ ਨੇ ਗੁਰੂ ਬਾਣੀ ਨਾਲ ਗੂੰਜ ਰਹੇ ਇਸ ਪੰਜਾਬ ਪਾਸੋਂ ਗੁਰਬਾਣੀ ਨੂੰ ਖੋਹਣ ਦੇ ਲਈ 11 ਅਕਤੂਬਰ 1711 ਵਾਲੇ ਦਿਨ ਇੱਕ ਸ਼ਾਹੀ ਫੁਰਮਾਨ ਜਾਰੀ ਕੀਤਾ ਸੀ,ਜਿਸ ਦੀ ਸ਼ਬਦਾਵਲੀ ਕੁਝ ਇੰਜ ਸੀ ‘‘ਨਾਨਕ ਪ੍ਰਸਤਾਂ ਹਰ ਜਾ ਕਿ ਵ ਬੰਦ ਵ ਕਤਲ ਰਸਾਨਦ’’ ਭਾਵ ਕਿਤੇ ਵੀ ਕੋਈ ਨਾਨਕ ਦਾ ਨਾਮ ਲੈਣ ਵਾਲਾ ਮਿਲੇ ਉਸ ਨੂੰ ਤੁਰੰਤ ਕਤਲ ਕਰ ਦਿੱਤਾ ਜਾਵੇ। ਇਸ ਫੁਰਮਾਨ ਅਧੀਨ ਸੰਨਿਆਸੀਆਂ ਅਤੇ ਉਦਾਸੀਆਂ ਦੇ ਡੇਰੇ ਤੱਕ ਉਜਾੜ ਦਿੱਤੇ ਗਏ ਅਤੇ ਹਿੰਦੂਆਂ ਵਿਰੁੱਧ ਦਾੜ੍ਹੀ ਅਤੇ ਵਾਲ ਨਾ ਰੱਖਣ ਦੀ ਮਨਾਹੀ ਦਾ ਫੁਰਮਾਨ ਵੀ ਜਾਰੀ ਕਰ ਦਿੱਤਾ ਗਿਆ।ਇਸ ਜਬਰ ਦੇ ਦੌਰ ਵਿੱਚ ਹੀ ਭੱਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਸੱਤ ਅੰਮ੍ਰਿਤਧਾਰੀ ਸਿੰਘ ਧਰਤੀ ਵਿਚ ਜਿਊਂਦੇ ਦਫ਼ਨ ਕਰਕੇ ਸ਼ਹੀਦ ਕਰ ਦਿੱਤੇ ਗਏ ਸਨ।ਇਹ ਸਾਰੇ ਖੰਡੇ ਦੀ ਪਾਹੁਲ ਲੈਕੇ ਅੰਮ੍ਰਿਤਧਾਰੀ ਹੋ ਚੁੱਕੇ ਸਨ।ਇੰਜ ਭੱਟ ਕੀਰਤ ਜੀ ਦੇ ਸਿੰਘ ਸਜੇ ਤਿੰਨ ਪੋਤਿਆਂ ਦੇ ਨਾਮ ਹਨ – ਭਾਈ ਕੇਸੋ ਸਿੰਘ ਜੀ, ਭਾਈ ਹਰੀ ਸਿੰਘ ਜੀ ਤੇ ਭਾਈ ਦੇਸਾ ਸਿੰਘ ਜੀ। ਭਾਈ ਕੇਸੋ ਸਿੰਘ ਜੀ ਦੇ ਪੁੱਤਰ ਸਨ ਭਾਈ ਨਰਬਦ ਸਿੰਘ ਅਤੇ ਭਾਈ ਹਰੀ ਸਿੰਘ ਦੇ ਪੁੱਤਰ ਭਾਈ ਤਾਰਾ ਸਿੰਘ, ਭਾਈ ਸੇਵਾ ਸਿੰਘ ਤੇ ਭਾਈ ਦੇਵਾ ਸਿੰਘ ਸਮੇਤ ਕੁੱਲ ਸੱਤ ਸਿੰਘ ਭਾਵ ਦੋ ਬਾਪ,ਅਤੇ ਚਾਰ ਪੁੱਤਰ ਇਕੱਠੇ ਦਫ਼ਨ ਕਰਕੇ ਸ਼ਹੀਦ ਕਰ ਦਿੱਤੇ ਗਏ ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)

      singh kalka
12/10/2023



singh kalka

        ੍ਰਚਾਰ   ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਜੀ ਅਤੇ ਉਨ੍ਹਾ ਦੀ ਸਮੁੱਚੀ ਲੀਡਰਸ਼ਿਪ ਦੇ ਪੰਜਾ...
17/08/2023








੍ਰਚਾਰ


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਜੀ ਅਤੇ ਉਨ੍ਹਾ ਦੀ ਸਮੁੱਚੀ ਲੀਡਰਸ਼ਿਪ ਦੇ ਪੰਜਾਬ ਵਿੱਚ ਸਿੱਖੀ ਪ੍ਰਚਾਰ ਪ੍ਰਤੀ ਚਿੰਤਨ ਨੂੰ ਮੁੱਖ ਰੱਖਦਿਆ ਲਗਾਤਾਰ ਚੇਅਰਮੈਨ ਸ੍ਰ ਮਨਜੀਤ ਸਿੰਘ ਭੋਮਾ ਜੀ ਦੀ ਅਗਵਾਈ ਵਿਚ ਗੁਰਮਤਿ ਪ੍ਰਚਾਰ ਲਹਿਰ ਨੂੰ ਪੂਰਨ ਲਗਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਮੂਹ ਪੰਜਾਬ ਵਿਚ ਸਕੂਲਾਂ ਅੰਦਰ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆ ਹਨ ਜਿਸ ਵਿੱਚ ਬੱਚੇ ਗੁਰਮਤਿ ਵਿਚਾਰਾਂ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਨ ਇਸ ਨਾਲ ਸਕੂਲ ਸਟਾਫ ਪ੍ਰਿਸੀਪਲ ਅਤੇ ਮੈਨੇਜਮੈਂਟ ਵਲੌ ਬਹੁਤ ਉਤਸ਼ਾਹ ਪ੍ਰਾਪਤ ਹੋ ਰਿਹਾ ਹੈ ਉਹ ਆਪਣੇ ਵਿਚਾਰ ਪ੍ਰਗਟ ਕਰਦਿਆ ਦੱਸਦੇ ਹਨ ਕਿ ਗੁਰਮਤਿ ਪ੍ਰਚਾਰ ਕਲਾਸ ਨਾਲ ਜਿੱਥੇ ਬੱਚਿਆ ਨੂੰ ਧਰਮ ਦਾ ਗਿਆਨ ਪ੍ਰਾਪਤ ਹੁੰਦਾ ਹੈ ਉੱਥੇ ਨੂੰ ਸਦਾਚਾਰਕ ਜੀਵਨ ਮਨੁੱਖੀ ਕਦਰਾਂ ਕੀਮਤਾਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਸ ਨਾਲ ਉਨ੍ਹਾ ਸਾਡੀ ਸਿਰਮੌਰ ਸੰਸਥਾਵਾਂ ਤੌ ਨਿਰਾਸ਼ਤਾ ਪ੍ਰਗਟ ਕਰਦੇ ਕਿਹਾ ਕਿ sgpc ਜਮੀਨੀ ਤੌਰ ਤੇ ਗੁਰਮਤਿ ਪ੍ਰਚਾਰ ਦੀ ਕੋਈ ਵੀ ਠੋਸ ਕਾਰਗੁਜ਼ਾਰੀ ਨਹੀ ਹੈ ਸਿੱਖੀ ਪ੍ਰਚਾਰ ਦਾ ਕੋਈ ਢਾਂਚਾ ਤਿਆਰ ਜਾਂ ਪੈਦਾ ਨਹੀ ਕੀਤਾ
ਇਸ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌ ਅਜੌਕੇ ਸਮੇ ਵਿਚ ਸਿੱਖੀ ਪ੍ਰਚਾਰ ਲਈ ਅਜੌਕੀ ਤਕਨੀਕਾਂ ਰਾਹੀ ਸਿੱਖੀ ਪ੍ਰਚਾਰ ਪ੍ਰਸਾਰ ਅੱਗੇ ਵਧਾਇਆ ਜਾਵੇਗਾ
ਸਿੱਖੀ ਦੇ ਪ੍ਰਚਾਰ ਲਈ ਜੋ ਵੀ ਇੱਛਾ ਚਾਹਤ ਰੱਖਦਾ ਹੈ ਕੋਈ ਵੀ ਸਾਡੀ
ਸੰਸਥਾ ਨਾਲ ਸੰਪਰਕ ਬਣਾ ਸਕਦਾ ਹੈ

07/07/2023


 Bhai Angrej singh parchark
02/07/2023


Bhai Angrej singh parchark



Address

Amritsar
Amritsar

Telephone

+919878927338

Alerts

Be the first to know and let us send you an email when Bhai Angrej singh parchark posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Bhai Angrej singh parchark:

Share